Site icon SMZ NEWS

ਨਵਜੋਤ ਸਿੱਧੂ ਅੱਜ ਤੋਂ ਇੱਕ ਸਾਲ ਤੱਕ ਕੱਟਣਗੇ ਬਾਮੁਸ਼ਕੱਤ ਜੇਲ੍ਹ, ਜਾਣੋ ਕੀ ਹੁੰਦੀ ਹੈ ‘ਬਾਮੁਸ਼ਕੱਤ ਕੈਦ’

ਸੁਪਰੀਮ ਕੋਰਟ ਵੱਲੋਂ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੂੰ ਕਰੀਬ 34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਆਤਮ-ਸਮਰਪਣ ਕਰ ਦਿੱਤਾ। ਕਾਨੂੰਨ ਮੁਤਾਬਕ ਸਿੱਧੂ ਨੂੰ ਜੇਲ੍ਹ ਵਿੱਚ ਬਾਮੁਸ਼ੱਕਤ ਕੈਦ ਕਾਰਨ ਕੰਮ ਵੀ ਕਰਨਾ ਪਵੇਗਾ।

ਬਾਮੁਸ਼ੱਕਤ ਕੈਦ ਕੀ ਹੁੰਦੀ ਹੈ?
ਬਾਮੁਸ਼ੱਕਤ ਕੈਦ ਦਾ ਅਰਥ ਹੁੰਦਾ ਹੈ ਕਿ ਇੱਕ ਕੈਦੀ ਨੂੰ ਜੇਲ੍ਹ ਵਿੱਚ ਸਜ਼ਾ ਦੌਰਾਨ ਕੰਮ ਕਰਨਾ ਪੈਂਦਾ ਹੈ। ਹਾਲਾਂਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਬਾਮੁਸ਼ੱਕਤ ਕੈਦ ਵਿੱਚ ਕੈਦੀਆਂ ਤੋਂ ਪੱਥਰ ਤੁੜਵਾਉਣ ਦਾ ਕੰਮ ਕਰਵਾਇਆ ਜਾਂਦਾ ਸੀ। ਪਰ ਅੱਜ ਕੱਲ੍ਹ ਜੇਲ੍ਹ ਸਨਅਤ, ਬਾਗਬਾਨੀ ਜਾਂ ਲਾਇਬ੍ਰੇਰੀ, ਆਦਿ ਦਾ ਕੰਮ ਲਿਆ ਜਾਂਦਾ ਹੈ।

Learn what hard imprisonment

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਆਰ.ਐਸ. ਬੈਂਸ ਦਾ ਕਹਿਣਾ ਹੈ ਕਿ, “ਜੇਲ੍ਹ ਵਿੱਚ ਬਾਮੁਸ਼ੱਕਤ ਕੈਦ ਵਾਲਿਆਂ ਨੂੰ ਕੰਮ ਕਰਨਾ ਪੈਂਦਾ ਹੈ ਪਰ ਆਮ ਸਜ਼ਾ ਵਾਲਿਆਂ ਨੂੰ ਕੰਮ ਨਹੀਂ ਕਰਨਾ ਪੈਂਦਾ।”

ਸਾਲ 2011 ਦੀ ਹਿੰਦੋਸਤਾਨ ਟਾਇਮਜ਼ ਦੀ ਰਿਪੋਰਟ ਵਿੱਚ ਡੀਜੀ ਤਿਹਾੜ ਜੇਲ੍ਹ ਨੀਰਜ ਕੁਮਾਰ ਦਾ ਕਹਿਣਾ ਸੀ, “ਬਾਮੁਸ਼ੱਕਤ ਕੈਦ ਸ਼ਬਦ ਨੂੰ ਸੋਧਣ ਦੀ ਲੋੜ ਹੈ। ਕਿਉਂਕਿ ਇਹ ਕਿਤੇ ਵੀ ਸਪੱਸ਼ਟ ਤੌਰ ‘ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ, ਅਸੀਂ ਸਧਾਰਨ ਤੌਰ ‘ਤੇ ਇਸ ਨੂੰ ਇਸ ਤਰ੍ਹਾਂ ਲੈਦੇ ਹਾਂ ਕਿ ਬਾਮੁਸ਼ੱਕਤ ਕੈਦੀ ਨੂੰ ਕੰਮ ਕਰਨਾ ਚਾਹੀਦਾ ਹੈ। ਸਧਾਰਨ ਕੈਦ ਦੀ ਸਜ਼ਾ ਵਾਲੇ ਕੈਦੀ ਕੋਲ ਬਦਲ ਹੁੰਦਾ ਹੈ ਪਰ ਬਾਮੁਸ਼ੱਕਤ ਕੈਦੀ ਕੋਲ ਨਹੀਂ ਹੁੰਦਾ।”

Exit mobile version