ਚੰਡੀਗੜ੍ਹ ਨੂੰ ਨਵਾਂ ਚੋਣ ਕਮਿਸ਼ਨਰ ਮਿਲ ਗਿਆ ਹੈ। ਸੇਵਾਮੁਕਤ ਆਈਏਐੱਸ ਵਿਜੇ ਦੇਵ ਹੁਣ ਚੰਡੀਗੜ੍ਹ ਦੇ ਨਵੇਂ ਚੋਣ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣਗੇ ਅਤੇ ਉਨ੍ਹਾਂ ਨੇ ਅੱਜ ਰਾਜ ਭਵਨ ਵਿਖੇ ਰਾਜਪਾਲ ਬੀ. ਐੱਲ ਪੁਰੋਹਿਤ ਦੀ ਮੌਜੂਦਗੀ ਵਿਚ ਆਪਣੇ ਅਹੁਦੇ ਦੀ ਸਹੁੰ ਵੀ ਚੁੱਕੀ।
ਇਸ ਤੋਂ ਬਾਅਦ ਸਟੇਟ ਇਲੈਕਸ਼ਨ ਕਮਿਸ਼ਨਰ ਚੋਣ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਗਏ ਅਤੇ ਕਮਿਸ਼ਨਰ ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। SEC ਨੇ ਚੋਣ ਕਮਿਸ਼ਨ ਦੇ ਸਟਾਫ ਨੂੰ ਸਮਾਜ ਦੇ ਕਿਸੇ ਵੀ ਵਰਗ ਜਾਂ ਦਫ਼ਤਰ ਤੋਂ ਪ੍ਰਾਪਤ ਸਾਰੇ ਸਵਾਲਾਂ ਅਤੇ ਸੰਚਾਰ ਪ੍ਰਤੀ ਜਵਾਬਦੇਹ ਅਤੇ ਨਿਮਰ ਹੋਣ ਦੀ ਸਲਾਹ ਦਿੱਤੀ। ਐਸਈਸੀ ਨੇ ਦੱਸਿਆ ਕਿ ਟੈਗਲਾਈਨ “ਜਮਹੂਰੀਅਤ ਵਿੱਚ ਹਰ ਵੋਟਰ ਮਾਇਨੇ ਰੱਖਦਾ ਹੈ” ਨੂੰ ਇਸਦੀ ਅਸਲ ਭਾਵਨਾ ਵਿਚ ਪਾਲਣ ਕੀਤਾ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਵਿਜੇ ਕੁਮਾਰ ਦੇਵ ਨੂੰ ਇਹ ਅਹੁਦਾ ਉਨ੍ਹਾਂ ਦੇ ਚੋਣ ਕੰਮਾਂ ਦੀ ਚੰਗੀ ਜਾਣਕਾਰੀ ਅਤੇ ਉਨ੍ਹਾਂ ਦੇ ਤਜਰਬੇ ਨੂੰ ਦੇਖਦਿਆਂ ਸੌਂਪਿਆ ਗਿਆ ਹੈ। ਵਿਜੇ ਦੇਵ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਚੰਡੀਗੜ੍ਹ ਚੋਣ ਕਮਿਸ਼ਨਰ ਦੇ ਅਹੁਦੇ ‘ਤੇ ਬਣੇ ਰਹਿ ਸਕਣਗੇ। ਇਨ੍ਹਾਂ ਦੋਹਾਂ ਸਥਿਤੀਆਂ ਵਿੱਚੋਂ ਜੋ ਵੀ ਪਹਿਲਾਂ ਪੂਰਾ ਹੁੰਦਾ ਹੈ, ਉਹੀ ਉਨ੍ਹਾਂ ਦੀ ਸੇਵਾ ‘ਤੇ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਉਹ ਦਿੱਲੀ ਦੇ ਮੁੱਖ ਸਕੱਤਰ ਦੇ ਅਹੁਦੇ ‘ਤੇ ਰਹਿ ਚੁੱਕੇ ਹਨ।
Comment here