ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ NGT ਦੇ ਉੱਚ ਅਧਿਕਾਰੀਆਂ ਤੇ ਵਾਤਾਵਾਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਟਵੀਟ ਕੀਤਾ ਗਿਆ।
ਟਵੀਟ ਵਿਚ CM ਮਾਨ ਨੇ ਲਿਖਿਆ ਕਿ ‘ਅੱਜ ਐੱਨਜੀਟੀ ਦੇ ਉੱਚ ਅਧਿਕਾਰੀਆਂ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਨਾਲ ਪੰਜਾਬ ਦੀ ਧਰਤੀ-ਪਾਣੀ ਦੇ ਵਿਸ਼ੇ ‘ਤੇ ਅਹਿਮ ਵਿਚਾਰ ਚਰਚਾ ਹੋਈ। ਪੰਜਾਬ ਦੀ ਧਰਤੀ-ਪਾਣੀ ਅਜੋਕੇ ਸਮੇਂ ਤੇ ਆਉਣ ਵਾਲੀਆਂ ਨਸਲਾਂ ਲਈ ਬਚਾਉਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ। ਆਓ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਲਸਫੇ ‘ਤੇ ਰਲ ਮਿਲ ਕੇ ਪਹਿਰਾ ਦੇਈਏ।’