NationNewsWorld

ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਦਾ ਪ੍ਰਦਰਸ਼ਨ, ਕਿਹਾ-‘ਇਹ ਸਾਡਾ ਹਿਜਾਬ ਨਹੀਂ’

ਅਫਗਾਨਿਸਤਾਨ ‘ਚ ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਨੇ ਵਿਰੋਧ ਕੀਤਾ ਹੈ। ਕਾਬੁਲ ‘ਚ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਆਪਣਾ ਚਿਹਰਾ ਵੀ ਖੁੱਲ੍ਹਾ ਰੱਖਿਆ ਸੀ। ਉਹ ਸੜਕਾਂ ‘ਤੇ ‘ਜਸਟਿਸ-ਜਸਟਿਸ’ ਦੇ ਨਾਅਰੇ ਲਗਾ ਰਹੀਆਂ ਸੀ।

ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਵਿਚ ਸ਼ਾਮਲ ਸਾਇਰਾ ਸਮਾ ਨੇ ਕਿਹਾ ਕਿ ਆਖਿਰ ਅਸੀਂ ਵੀ ਇਨਸਾਨ ਹਾਂ । ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਨੂੰ ਜਾਨਵਰ ਦੀ ਤਰ੍ਹਾਂ ਘਰ ਦੇ ਇੱਕ ਕੋਨੇ ਵਿਚ ਬੰਦੀ ਬਣਾ ਕੇ ਰੱਖੇ। ਆਖਿਰ ਕਿਉਂ ਸਾਨੂੰ ਜਨਤਕ ਥਾਵਾਂ ‘ਤੇ ਆਪਣੇ ਚਿਹਰੇ ਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਮਹਿਲਾਵਾਂ ਦਾ ਕਹਿਣਾ ਸੀ ਕਿ ਬੁਰਕਾ ਸਾਡਾ ਹਿਜਾਬ ਨਹੀਂ ਹੈ।

ਦੂਜੇ ਪਾਸੇ ਮਹਿਲਾਵਾਂ ਜਦੋਂ ਕਾਬੁਲ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਘਟਨਾ ਨੂੰ ਕਵਰ ਕਰ ਰਹੇ ਪੱਤਰਕਾਰਾਂ ਨੂੰ ਵੀ ਰਿਪੋਰਟਿੰਗ ਕਰਨ ਤੋਂ ਰੋਕ ਦਿੱਤਾ।

ਦੱਸ ਦੇਈਏ ਕਿ ਤਾਲਿਬਾਨ ਨੇ ਔਰਤਾਂ ਲਈ ਨਵਾਂ ਫਰਮਾਨ ਜਾਰੀ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ ਹੁਣ ਜਨਤਕ ਥਾਵਾਂ ‘ਤੇ ਬੁਰਕਾ ਪਹਿਨਣਾ ਹੀ ਹੋਵੇਗਾ। ਜੇਕਰ ਮਹਿਲਾ ਨੇ ਘਰ ਤੋਂ ਬਾਹਰ ਆਪਣਾ ਚਿਹਾਰ ਨਹੀਂ ਢਕਿਆ ਤਾਂ ਉਸ ਦੇ ਪਿਤਾ ਜਾਂ ਸਭ ਤੋਂ ਨਜ਼ਦੀਕੀ ਪੁਰਸ਼ ਰਿਸ਼ਤੇਦਾਰ ਨੂੰ ਜੇਲ੍ਹ ਵਿਚ ਪਾ ਦਿੱਤਾ ਜਾਵੇਗਾ ਜਾਂ ਸਰਕਾਰੀ ਨੌਕਰੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ।

Comment here

Verified by MonsterInsights