Site icon SMZ NEWS

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨਵੇਂ ਚੁਣੇ ਵਿਧਾਇਕਾਂ ਲਈ ਲਗਾਇਆ ਜਾਵੇਗਾ ਸਿਖਲਾਈ ਕੈਂਪ

ਪੰਜਾਬ ਵਿੱਚ ਬਣੀ CM ਭਗਵੰਤ ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਇਸੇ ਵਿਚਾਲੇ CM ਮਾਨ ਸਰਕਾਰ ਵੱਲੋਂ ਵਿਧਾਇਕਾਂ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ ਨਵੇਂ ਵਿਧਾਇਕਾਂ ਨੂੰ ਕਈ ਨੁਕਤੇ ਦੱਸਣ ਲਈ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।

Punjab Government to run training camp

ਮਿਲੀ ਜਾਣਕਾਰੀ ਅਨੁਸਾਰ ਇਹ ਸਿਖਲਾਈ ਕੈਂਪ 31 ਮਈ ਤੋਂ 3 ਜੂਨ ਤੱਕ ਲਗਾਇਆ ਜਾਵੇਗਾ । ਇਹ ਕੈਂਪ ਤਿੰਨ ਦਿਨ ਦਾ ਹੋਵੇਗਾ । ਇਸ ਕੈਪ ਦੌਰਾਨ ਵਿਧਾਇਕਾਂ ਦੀ ਕਲਾਸ ਸਵੇਰੇ 10 ਵਜੇ ਤੋਂ ਸ਼ਾਮ 5 ਹੋਵੇਗੀ। ਇਸ ਸਿਖਲਾਈ ਕੈਂਪ ਵਿੱਚ ਮੁੱਖ ਮੰਤਰੀ, 8 ਮੰਤਰੀਆਂ ਸਣੇ 85 ਵਿਧਾਇਕ ਭਾਗ ਲੈਣਗੇ। ਇਸ ਕੈਂਪ ਵਿੱਚ ਵਿਧਾਇਕਾਂ ਨੂੰ ਉਨ੍ਹਾਂ ਦਾ ਕੰਮ ਸਮਝਾਇਆ ਜਾਵੇਗਾ।

ਦੱਸ ਦੇਈਏ ਕਿ ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਕਹਿਣਾ ਹੈ ਕਿ ਇਹ ਕੈਂਪ ਬਜਟ ਸੈਸ਼ਨ ਤੋਂ ਪਹਿਲਾ ਲਗਾਇਆ ਜਾਵੇਗਾ । ਇਸ ਕੈਂਪ ਵਿੱਚ ਸਿਖਲਾਈ ਦੇਣ ਲਈ ਸਟਾਫ਼ ਲੋਕ ਸਭਾ ਤੋਂ ਆਵੇਗਾ ।

Exit mobile version