Site icon SMZ NEWS

ਡਰੱਗਸ ‘ਤੇ CM ਮਾਨ ਦੀ ਸਖ਼ਤੀ, ਬੋਲੇ- ‘ਜਿਥੇ ਨਸ਼ਾ ਵਿਕਿਆ, ਉਥੋਂ ਦਾ SHO ਤੇ SSP ਹੋਵੇਗਾ ਜ਼ਿੰਮੇਵਾਰ’

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਡਰੱਗਸ ਦੇ ਮੁੱਦੇ ‘ਤੇ ਕਮਿਸ਼ਨਰ, ਐੱਸ.ਐੱਸ.ਪੀ. ਤੇ ਡਿਪਟੀ ਕਮਿਸ਼ਨਰਾਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਸੀ.ਐੱਮ. ਮਾਨ ਨੇ ਅਫਸਰਾਂ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜਿਥੇ ਨਸ਼ਾ ਵਿਕਿਆ, ਉਸ ਥਾਣੇ ਦਾ SHO ਤੇ SSP ਜ਼ਿੰਮੇਵਾਰ ਹੋਵੇਗਾ।

SHO and SSP to

ਇਸ ਤੋਂ ਇਲਾਵਾ ਸਾਰੇ ਐੱਸ.ਐੱਸ.ਪੀ. ਤੇ ਪੁਲਿਸ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਜੇ ਸਪੈਸ਼ਲ ਟਾਸਕ ਫੋਰਸ ਕੋਈ ਨਸ਼ਾ ਫੜੇ ਜਾਂ ਕਿਤੋਂ ਸ਼ਿਕਾਇਤ ਮਿਲੇ ਤਾਂ ਤੁਰੰਤ ਪਰਚਾ ਦਰਜ ਕੀਤਾ ਜਾਵੇ। ਪੁਲਿਸ ਉਸ ਦੀ ਸਪਲਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਅਫਸਰਾਂ ਨੂੰ ਕਿਹਾ ਕਿ ਪੰਜਾਬ ਵਿੱਚ ਡਰੱਗਸ ਸਮੱਸਿਆ ਖ਼ਤਮ ਕਰਨ ਲਈ ਰੋਡਮੈਪ ਬਣਾਓ।

ਮੁੱਖ ਮੰਤਰੀ ਨੇ ਕਿਹਾ ਕਿ ਜੋ ਨਸ਼ਾ ਕਰਦੇ ਹਨ, ਉਹ ਤਸਕਰ ਨਹੀਂ ਮਰੀਜ਼ ਹਨ। ਉਨ੍ਹਾਂ ਨੂੰ ਅਸੀਂ ਹਸਪਤਾਲ ਲਿਜਾਵਾਂਗੇ। ਇਸ ਦੇ ਲਈ 208 ਓਟ ਕਲੀਨਿਕਾਂ ਨੂੰ ਵਧਾ ਕੇ ਇੱਕ ਹਜ਼ਾਰ ਕਰਾਂਗੇ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨ ਹੁਣ ਅੱਗੇ ਨਸ਼ੇੜੀਆਂ ਦੀ ਕਾਊਂਸਲਿੰਗ ਕਰਨਗੇ। ਉਨ੍ਹਾਂ ਨੂੰ ਫ੍ਰੀ ਨਹੀਂ, ਸਗੋਂ ਸਰਕਾਰ ਵੱਲੋਂ ਹਾਇਰ ਕੀਤਾ ਜਾਵੇਗਾ।

Exit mobile version