ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ‘ਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਕਿ ਤਾਜ ਮਹਿਲ ਵਿਚ ਬੰਦ 22 ਕਮਰਿਆਂ ਨੂੰ ਖੁੱਲ੍ਹਵਾਇਆ ਜਾਵੇ ਤੇ ਏਐੱਸਆਈ ਤੋਂ ਉਸ ਦੀ ਜਾਂਚ ਕਰਵਾਈ ਜਾਵੇ। ਪਟੀਸ਼ਨ ‘ਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਤਾਜ ਮਹਿਲ ‘ਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ। ਜਾਣਕਾਰੀ ਮੁਤਾਬਕ ਅਯੁੱਧਿਆ ਵਿਚ ਭਾਜਪਾ ਦੇ ਮੀਡੀਆ ਇੰਚਾਰਜ ਡਾ. ਰਜਨੀਸ਼ ਸਿੰਘ ਵੱਲੋਂ ਤਾਜ ਮਹਿਲ ਨੂੰ ਲੈ ਕੇ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ।
ਪਟੀਸ਼ਨਕਰਤਾ ਵੱਲੋਂ ਵਕੀਲ ਰੁਦਰ ਵਿਕਰਮ ਸਿੰਘ ਵਕਾਲਤ ਕਰ ਰਹੇ ਹਨ। ਡਾ. ਰਜਨੀਸ਼ ਸਿੰਘ ਨੇ ਕਿਹਾ ਕਿ ਤਾਜ ਮਹਿਲ ਨਾਲ ਜੁੜਿਆ ਇਕ ਪੁਰਾਣਾ ਵਿਵਾਦ ਹੈ। ਉਨ੍ਹਾਂ ਕਿਹਾ ਕਿ ਤਾਜ ਮਹਿਲ ਪਰਿਸਰ ਵਿਚ 20 ਕਮਰੇ ਬੰਦ ਰਹਿੰਦੇ ਹਨ ਤੇ ਕਿਸੇ ਨੂੰ ਉਨ੍ਹਾਂ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕਮਰਿਆਂ ਵਿਚ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਹਨ।
ਉਨ੍ਹਾਂ ਕਿਹਾ ਕਿ ਮੈਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਏਐੱਸਆਈ ਨੂੰ 20 ਕਮਰੇ ਖੋਲ੍ਹਣ ਦੀ ਮੰਗ ਕੀਤੀ ਹੈ ਤਾਂ ਜੋ ਤੱਥਾਂ ਦਾ ਪਤਾ ਲਗਾਇਆ ਜਾ ਸਕੇ। ਇਨ੍ਹਾਂ ਕਮਰਿਆਂ ਨੂੰ ਖੋਲ੍ਹਣ ਤੇ ਸਾਰੇ ਵਿਵਾਦਾਂ ਨੂੰ ਵਿਰਾਮ ਦੇਣ ਵਿਚ ਕੋਈ ਹਰਜ਼ ਨਹੀਂ ਹੈ। ਪਟੀਸ਼ਨ ਜ਼ਰੀਏ ਪਟੀਸ਼ਨਕਰਤਾ ਨੇ ਅਦਾਲਤ ਤੋਂ ਸੂਬਾ ਸਰਕਾਰ ਨੂੰ ਇੱਕ ਕਮੇਟੀ ਗਠਿਤ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਇਨ੍ਹਾਂ ਕਮਰਿਆਂ ਦੀ ਜਾਂਚ ਕਰਕੇ ਤੇ ਉਥੇ ਹਿੰਦੂ ਮੂਰਤੀਆਂ ਨਾਲ ਸਬੰਧਤ ਸਬੂਤ ਇਕੱਠੇ ਕਰੇਗੀ।
Comment here