Site icon SMZ NEWS

ਕਰਾਚੀ ਯੂਨੀਵਰਸਿਟੀ ‘ਤੇ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੁਰੱਖਿਆ ਵਿਵਸਥਾ ਤੋਂ ਚੀਨ ਦਾ ਭਰੋਸਾ ਡਗਮਗਾਇਆ

ਪਾਕਿਸਤਾਨ ਦੇ ਇੱਕ ਸੀਨੀਅਰ ਸਾਂਸਦ ਨੇ ਕਿਹਾ ਹੈ ਕਿ ਕਰਾਚੀ ਯੂਨੀਵਰਸਿਟੀ ਧਮਾਕੇ ਦੇ ਬਾਅਦ ਇਸਲਾਮਾਬਾਦ ਦੀ ਸੁਰੱਖਿਆ ਪ੍ਰਣਾਲੀ ਨਾਲ ਚੀਨ ਦਾ ਭਰੋਸਾ ਡਗਮਗਾ ਗਿਆ ਹੈ। 26 ਅਪ੍ਰੈਲ ਨੂੰ ਬੁਰਕਾ ਪਹਿਨੀ ਹੋਈ ਇੱਕ ਆਤਮਘਾਤੀ ਮਹਿਲਾ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਵਿਚ ਤਿੰਨ ਚੀਨੀ ਟੀਚਰ ਮਾਰੇ ਗਏ ਸਨ। ਪਾਕਿਸਤਾਨ ਵਿਚ ਚੀਨੀ ਨਾਗਰਿਕਾਂ ਖਿਲਾਫ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਸੀ।

ਚੀਨ ਦੀ ਮਨੋਦਸ਼ਾ ਸਾਂਝਾ ਕਰਦੇਹੋਏ ਮੁਸ਼ਾਹਿਦ ਹੁਸੈਨ ਨੇ ਕਿਹਾ ਕਿ ਇਸ ਵਾਰਦਾਤ ਨੇ ਚੀਨ ਵਿਚ ਗੰਭੀਰ ਚਿੰਤਾ ਦਾ ਗੁੱਸਾ ਪੈਦਾ ਕੀਤਾ ਹੈ। ਸੀਨੇਟ ਦੀ ਸੁਰੱਖਿਆ ਸਬੰਧੀ ਕਮੇਟੀ ਦੇ ਚੇਅਰਮੈਨ ਮੁਸ਼ਾਹਿਦ ਨੇ ਪਿਛਲੇ ਹਫਤੇ ਉਸ ਪ੍ਰਤੀਨਿਧੀ ਮੰਡਲ ਦੀ ਵੀ ਅਗਵਾਈ ਕੀਤੀ ਸੀ ਜੋ ਹਮਲੇ ਦੇ ਬਾਅਦ ਸੋਗ ਜਤਾਉਣ ਵਾਲੀ ਚੀਨੀ ਦੂਤਘਰ ਪਹੁੰਚਿਆ ਸੀ।

ਮੁਸ਼ਾਹਿਦ ਨੇ ਕਿਹਾ ਕਿ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ, ਲੋਕਾਂ ਤੇ ਯੋਜਨਾਵਾਂ ਦੀ ਰੱਖਿਆ ਕਰਨ ਦੀ ਉਸ ਦੀ ਸਮਰੱਥਾ ਨਾਲ ਚੀਨ ਦਾ ਵਿਸ਼ਵਾਸ ਕਾਫੀ ਡਗਮਗਾ ਗਿਆ ਹੈ। ਹਮਲੇ ਦੇ ਪੈਟਰਨ ਨੂੰ ਦੁਹਰਾਇਆ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਨੇ ਜ਼ਮੀਨੀ ਪੱਧਰ ‘ਤੇ ਨਿਰਵਿਘਨ ਸੁਰੱਖਿਆ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ। ਕਰਾਚੀ ਯੂਨੀਵਰਸਿਟੀ ‘ਤੇ ਹਮਲਾ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਤੀਜਾ ਵੱਡਾ ਹਮਲਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਜਾਰੀ ਰਹੇ ਤਾਂ ਨਾ ਸਿਰਫ ਚੀਨ ਸਗੋਂ ਦੂਜੇ ਦੇਸ਼ਾਂ ਦੇ ਨਿਵੇਸ਼ਕ ਵੀ ਪਾਕਿਸਤਾਨ ਵਿਚ ਨਿਵੇਸ਼ ਦੀ ਸਮੀਖਿਆ ਲਈ ਮਜਬੂਰ ਹੋ ਜਾਣਗੇ।

Exit mobile version