NationNewsWorld

ਹੱਦਬੰਦੀ ਰਿਪੋਰਟ ‘ਤੇ ਮਹਿਬੂਬਾ ਦਾ BJP ‘ਤੇ ਹਮਲਾ, ‘ਸਿਰੇ ਤੋਂ ਖਾਰਿਜ ਕਰਦੇ ਹਾਂ, ਸਾਨੂੰ ਇਸ ‘ਤੇ ਭਰੋਸਾ ਨਹੀਂ’

ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਨਵੀਂ ਹੱਦਬੰਦੀ ਨੋਟੀਫਿਕੇਸ਼ਨ ਤੋਂ ਮਗਰੋਂ ਉਥੇ ਦੇ ਨੇਤਾਵਾਂ ਦਾ ਰੁਖ਼ ਸਾਹਮਣੇ ਆ ਰਿਹਾ ਹੈ। ਰਾਜ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਇਸ ਨੂੰ ਲੈ ਕੇ ਬੀਜੇਪੀ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅਸੀਂ ਇਸ ਹੱਬਬੰਦੀ ਨੂੰ ਸਿਰੇ ਤੋਂ ਖਾਰਿਜ ਕਰਦੇ ਹਾਂ। ਸਾਨੂੰ ਇਸ ‘ਤੇ ਭਰੋਸਾ ਨਹੀਂ।

ਮਹਿਬੂਬਾ ਮੁਫ਼ਤੀ ਨੇ ਕਿਹਾ, ‘ਕੀ ਹੱਦਬੰਦੀ? ਇਹੀ ਜੋ ਬੀਜੇਪੀ ਦਾ ਵਿਸਥਾਰ ਬਣ ਗਿਆ ਹੈ? ਇਸ ਨੇ ਅਬਾਦੀ ਦੇ ਆਧਾਰ ਦੀ ਅਣਦੇਖੀ ਕੀਤੀ, ਅਸੀਂ ਇਸ ਨੂੰ ਸਿਰੇ ਤਂ ਖਾਰਿਜ ਕਰਦੇ ਹਾਂ। ਸਾਨੂੰ ਇਸ ‘ਤੇ ਭਰੋਸਾ ਨਹੀਂ ਹੈ। ਇਸ ਦੀਆਂ ਸਿਫਾਰਿਸ਼ਾਂ ਆਰਟੀਕਲ 370 ਨੂੰ ਰੱਦ ਕਰਨ ਦੀ ਇੱਕ ਕੜੀਆਂ ਹਨ ਕਿ ਕਿਵੇਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅਸਮਰੱਥ ਕੀਤਾ ਜਾਵੇ।

Mehbooba attack on BJP
Mehbooba attack on BJP

ਉਨ੍ਹਾਂ ਕਿਹਾ ਕਿ ਅੱਜ 1947 ਵਰਗੇ ਹਾਲਾਤ ਦੇਸ਼ ਵਿੱਚ ਹੌਲੀ-ਹੌਲੀ ਬਣਦੇ ਜਾ ਰਹੇ ਹਨ। ਇਹ ਬਹੁਤ ਖ਼ਤਰਨਾਕ ਹੈ। ਇਹ ਸਾਰੇ ਧਰਮਾਂ ਲਈ ਇੱਕੋ ਜਿਹਾ ਦੇਸ਼ ਹੈ। ਇਸ ਦੀ ਸੁੰਦਰਤਾ ਇਸੇ ਭਾਈਚਾਰੇ ਵਿੱਚ ਹੈ। ਜੇ ਬੀਜੇਪੀ ਇਸ ਨੂੰ ਆਪਣੇ ਏਜੰਡੇ ਮੁਤਾਬਕ ਚਲਾਉਂਦੀ ਹੈ, ਨਾ ਕਿ ਸੰਵਿਧਾਨ ਮੁਤਾਬਕ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ।

Comment here

Verified by MonsterInsights