Site icon SMZ NEWS

ਕੇਜਰੀਵਾਲ ਦਾ ਵੱਡਾ ਐਲਾਨ- ਦਿੱਲੀ ‘ਚ 1 ਅਕਤੂਬਰ ਤੋਂ ‘ਆਪਸ਼ਨਲ’ ਹੋਵੇਗੀ ਫ੍ਰੀ ਬਿਜਲੀ ਸਬਸਿਡੀ

ਸੀ. ਐੱਮ. ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀ ਸਿਆਸਤ ਇਸ ਤਰ੍ਹਾਂ ਦੀ ਹੈ ਕਿ ਅੱਜ ਨੌਜਵਾਨ ਰੋਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੇਰੋਜ਼ਗਾਰੀ ਖ਼ਤਮ ਕਰਨ ਲਈ ਰੋਜ਼ਗਾਰ ਬਜਟ ਲਿਆਇਆ ਗਿਆ। ਨਾਲ ਹੀ ਦਿੱਲੀ ਵਿੱਚ ਬਿਜ਼ਨੈੱਸ ਦਾ ਮਾਹੌਲ ਬਣਾਇਆ ਗਿਆ। ਅਸੀਂ ਬਾਜ਼ਾਰਾਂ ਨੂੰ ਡਿਵੈਲਪ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਕੂਲਾਂ ਵਿੱਚ ਬੱਚਿਆਂ ਵਿੱਚ ਬਿਜ਼ਨੈੱਸ ਬਲਾਸਟਰ ਸ਼ੁਰੂ ਕੀਤਾ ਗਿਆ। ਇਨ੍ਹਾਂ ਨੂੰ ਸੀਡ ਮਨੀ ਦਿੱਤੀ ਜਾਂਦੀ ਹੈ।

ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੀ ਕੈਬਨਿਟ ਨੇ ਸਟਾਰਟਅਪ ਪਾਲਿਸੀ ਪਾਸ ਕੀਤੀ ਹੈ, ਜੋ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਦਿੱਲੀ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ। ਪੈਸੇ ਦੀ ਮਦਦ ਦੇ ਨਾਲ-ਨਾਲ ਹੋਰ ਤਰ੍ਹਾਂ ਦੀ ਮਦਦ ਦਿੱਲੀ ਸਰਕਾਰ ਕਰੇਗੀ।

Exit mobile version