Site icon SMZ NEWS

HS ਫੂਲਕਾ ਦੀ ਕਿਸਾਨਾਂ ਨੂੰ ਚੇਤਾਵਨੀ-‘ਖੇਤੀ ‘ਚ ਬਦਲਾਅ ਨਾ ਕੀਤਾ ਤਾਂ ਬੰਜਰ ਹੋ ਜਾਵੇਗੀ ਜ਼ਮੀਨ’

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਸਰਕਾਰ ਦੇ ਐਲਾਨ ਤੋਂ ਬਾਅਦ ਪ੍ਰਸਿੱਧ ਵਕੀਲ ਐੱਚਐੱਸ ਫੂਲਕਾ ਨੇ ਭੂਜਲ ਬਚਾਉਣ ਲਈ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਨਾਂ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਝੋਨੇ ਦੀ ਖੇਤੀ ਲਈ ਡਾਇਰੈਕਟ ਸੀਡਿੰਗ ਆਫ ਰਾਈਸ ਦੀ ਜਗ੍ਹਾ ਐਨਰੋਬਿਕ ਸੀਡਿੰਗ ਆਫ ਰਾਈਸ ਤਕਨੀਕ ਅਪਨਾਉਣ ਲਈ ਹੈ। ਇਸ ਵਿਚ 80 ਤੋਂ 90 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ।

ਇਸ ਤਰੀਕੇ ਨਾਲ ਝੋਨਾ ਲਗਾਉਣ ਵਿਚ ਡੀਐੱਸਆਰ ਤਕਨੀਕ ਦੀ ਤਰ੍ਹਾਂ ਨਦੀਨ ਦਾ ਕੋਈ ਖਰਚ ਨਹੀਂ ਆਉਂਦਾ ਤੇ ਨਾ ਹੀ ਰਵਾਇਤੀ ਤਰੀਕੇ ਨਾਲ ਲੱਗਣ ਵਾਲੇ ਲੇਬਰ ਦਾ ਖਰਚ ਸਹਿਣ ਕਰਨਾ ਪਵੇਗਾ। ਇਹ ਦਾਅਵਾ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕੀਤਾ।

ਐੱਚ. ਐੱਸ. ਫੂਲਕਾ ਨੇ ਕਿਹਾ ਕਿ ਝੋਨੇ ਕਾਰਨ ਪੰਜਾਬ ਵਿਚ ਪੂਰੇ ਸਾਲ ਭਰ ਵਿਚ ਹੋਣ ਵਾਲੀ ਮੀਂਹ ਨਾਲੋਂ ਦੁੱਗਣੇ ਤੋਂ ਵੱਧ ਪਾਣੀ ਇਸਤੇਮਾਲ ਹੁੰਦਾ ਹੈ। ਇਸ ਲਈ ਪੰਜਾਬ ਤੇਜ਼ੀ ਨਾਲ ਬੰਜਰ ਹੋਣ ਵੱਲ ਵੱਧ ਰਿਹਾ ਹੈ। ਫੂਲਕਾ ਨੇ ਕਿਸਾਨਾਂ ਨੂੰ ਕਿਹਾ ਕਿ ਤੁਹਾਡੀ ਜ਼ਮੀਨ ਬੰਜਰ ਹੋਣ ਤੋਂ ਬਚਾਉਣ ਲਈ ਸਰਕਾਰਾਂ ਅੱਗੇ ਨਹੀਂ ਆਉਣਗੀਆਂ, ਤੁਹਾਨੂੰ ਖੁਦ ਹੀ ਆਪਣੀ ਜ਼ਮੀਨ ਬਚਾਉਣੀ ਹੋਵੇਗੀ। ਇਸ ਲਈ ਅਸੀਂ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਝੋਨੇ ਦੀ ਖੇਤੀ ਵਿਚ ਜੇਕਰ ਕੋਈ ਬਦਲਾਅ ਨਾ ਕੀਤਾ ਗਿਆ ਤਾਂ ਜ਼ਮੀਨ ਬੰਜਰ ਹੋ ਜਾਵੇਗੀ। ਉਨ੍ਹਾਂ ਨੇ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ। ਫੂਲਕਾ ਨੇ ਦੱਸਿਆ ਕਿ ਝੋਨੇ ਦੀ ਖੇਤੀ ਲਈ ਜ਼ਮੀਨ ਨੂੰ ਹਵਾ ਮੁਕਤ ਕਰਨਾ ਹੁੰਦਾ ਹੈ।

ਉਨ੍ਹਾਂ ਨੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਤੋਂ ਵੀ ਆਪਣੇ-ਆਪਣੇ ਪਿੰਡ ਦੀ ਜ਼ਮੀਨ ਬਚਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਆਪਣੀ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ, ਉਸ ਨੂੰ 50 ਡਾਲਰ, ਲਗਭਗ 3600 ਰੁਪਏ ਦੀ ਠੇਕੇ ਵਿਚ ਛੋਟ ਦੇ ਦੇਣ। ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਰੁਪਏ ਸਰਕਾਰ ਦੇਵੇਗੀ। ਇਸ ਤਰੀਕੇ ਨੂੰ ਅਪਨਾਉਣ ਨਾਲ 6000 ਰੁਪਏ ਲੇਬਰ ਤੇ ਹੋਰ ਬਚਤ ਹੋਣ ਨਾਲ ਕਿਸਾਨ ਇਸ ਤਰੀਕੇ ਨੂੰ ਤੇਜ਼ੀ ਨਾਲ ਅਪਨਾਉਣਗੇ ਜਿਸ ਨਾਲ 2-3 ਸਾਲਾਂ ਵਿਚ ਹੀ ਭੂਜਲ ਰਿਵਾਈਵ ਹੋਣ ਲੱਗੇਗਾ।

Exit mobile version