ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ‘ਤੇ ਹਨ। ਉਥੋਂ ਦੇ ਇੱਕ ਪਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇੱਕ ਚੀਨੀ ਮਹਿਲਾ ਨਾਲ ਨਜ਼ਰ ਆ ਰਹੇ ਹਨ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਨੇਪਾਲ ਦਾ ਮਸ਼ਹੂਰ ਪਬ LOD-ਲਾਰਡ ਆਫ ਡ੍ਰਿੰਕਸ ਹੈ ਤੇ ਮਹਿਲਾ ਨੇਪਾਲ ਵਿਚ ਚੀਨੀ ਰਾਜਦੂਤ ਹੋਊ ਯਾਂਕੀ ਹੈ।
ਵੀਡੀਓ ਦੇ ਕਈ ਘੰਟਿਆਂ ਤੱਕ ਕਾਂਗਰਸ ਜਾਂ ਰਾਹੁਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਬਾਅਦ ਵਿਚ ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਮਿੱਤਰ ਦੇਸ਼ ਨੇਪਾਲ ਵਿਚ ਇੱਕ ਦੋਸਤ ਦੇ ਵਿਆਹ ਵਿਚ ਗਏ ਹਨ, ਜੋ ਜਰਨਲਿਸਟ ਹੈ। ਦੋਸ ਤੇ ਪਰਿਵਾਰ ਹੋਣਾ, ਵਿਆਹਾਂ ਵਿਚ ਜਾਣਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ।

ਵਿਆਹ ‘ਚ ਜਾਣਾ ਅਜੇ ਇਸ ਦੇਸ਼ ਵਿਚ ਕ੍ਰਾਈਮ ਨਹੀਂ ਬਣਿਆ ਹੈ। ਹੋ ਸਕਦਾ ਹੈ ਅੱਜ ਦੇ ਬਾਅਦ ਭਾਜਪਾ ਤੈਅ ਕਰੇ ਕਿ ਵਿਆਹ ਵਿਚ ਸ਼ਾਮਲ ਹੋਣਾ ਗੈਰ-ਕਾਨੂੰਨੀ ਹੈ ਤੇ ਦੋਸਤ ਬਣਾਉਣਾ ਅਪਰਾਧ ਹੈ ਪਰ ਮੈਨੂੰ ਦੱਸੋ ਕਿ ਅਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਦੇ ਵਿਆਹ ਵਿਚ ਸ਼ਾਮਲ ਹੋਣ ਦੇ ਰਿਵਾਜ਼ਾਂ ਨੂੰ ਬਦਲ ਸਕੀਏ l
Comment here