NationNewsPunjab newsWorld

ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਚੇਤਾਵਨੀ, ਪੈਨਲ ਮੀਟਿੰਗ ਨਾ ਮਿਲਣ ‘ਤੇ ਉਪ ਰਾਸ਼ਟਰਪਤੀ ਦਾ ਕਰਾਂਗੇ ਘਿਰਾਓ

ਕੱਚੇ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ‘ਚ ਬਤੌਰ ਵਲੰਟੀਅਰ ਸੇਵਾ ਨਿਭਾ ਰਹੇ ਹਾਂ ਜਿਨ੍ਹਾਂ ਦੀ ਗਿਣਤੀ ਲਗਭਗ 13000 ਦੇ ਲਗਭਗ ਹੈ। ਪਿਛਲੀਆਂ ਸਰਕਾਰਾਂ ਨੇ ਸਾਡਾ ਬਹੁਤ ਸ਼ੋਸ਼ਣ ਕੀਤਾ ਸੀ ਜਿਸ ਕਰਕੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਰਥਨ ਕੀਤਾ ਸੀ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਵਿਧਾਇਕ ਸਾਡੇ ਮੋਹਾਲੀ ਧਰਨੇ ਵਿਚ ਆਏ ਤੇ ਸਾਨੂੰ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਆਉਣ ‘ਤੇ ਸਾਡੀਆਂ ਸੇਵਾਵਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇਗਾ ਪਰ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਵੀ ਸਾਨੂੰ ਅਜੇ ਤੱਕ ਕੋਈ ਪੈਨਲ ਮੀਟਿੰਗ ਨਹੀਂ ਦਿੱਤੀ ਗਈ।

ਪਿਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਸੀ ਕਿ 15 ਤੋਂ 20 ਦਿਨਾਂ ਵਿਚ ਤੁਹਾਨੂੰ ਬੁਲਾਇਆ ਜਾਵੇਗਾ ਤੇ ਤੁਹਾਡੀਆਂ ਰੋਜ਼ਗਾਰ ਸਬੰਧੀ ਮੰਗਾਂ ਦਾ ਪੱਕਾ ਹੱਲ ਕੀਤਾ ਜਾਵੇਗਾ ਪਰ ਸਮਾਂ ਬੀਤਣ ਦੇ ਬਾਵਜੂਦ ਸਾਡੇ ਨਾਲ ਕੋਈ ਵਿਭਾਗੀ ਜਾਂ ਪੈਨਲ ਮੀਟਿੰਗ ਨਹੀਂ ਕਰਵਾਈ ਗਈ।

Comment here

Verified by MonsterInsights