Site icon SMZ NEWS

‘ਭਾਰਤੀ ਮੈਡੀਕਲ ਸਟੂਡੈਂਟਸ ਪੜ੍ਹਾਈ ਲਈ ਨਾ ਜਾਣ ਪਾਕਿਸਤਾਨ, ਨਹੀਂ ਤਾਂ…’, NMC ਨੇ ਜਾਰੀ ਕੀਤਾ ਨੋਟਿਸ

ਨੈਸ਼ਨਲ ਮੈਡੀਕਲ ਕਮਿਸ਼ਨ ਅਤੇ ਡੈਂਟਲ ਕੌਂਸਲ ਆਫ਼ ਇੰਡੀਆ ਨੇ ਭਾਰਤੀ ਮੈਡੀਕਲ ਵਿਦਿਆਰਥੀਆਂ ਲਈ ਇੱਕ ਅਹਿਮ ਸੂਚਨਾ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੜ੍ਹਾਈ ਲਈ ਪਾਕਿਸਤਾਨ ਨਾ ਜਾਣ ਨਹੀਂ ਤਾਂ ਤੁਸੀਂ ਭਾਰਤ ਵਿਚ ਨੌਕਰੀ ਜਾਂ ਉੱਚ ਸਿੱਖਿਆ ਦੇ ਯੋਗ ਨਹੀਂ ਹੋਵੋਗੇ।

ਇਸ ਤੋਂ ਪਹਿਲਾਂ ਯੂਜੀਸੀ ਅਤੇ ਏ.ਆਈ.ਸੀ.ਟੀ.ਈ. ਨੇ ਭਾਰਤੀ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕਰਕੇ ਪਾਕਿਸਤਾਨ ਵਿੱਚ ਪੜ੍ਹਾਈ ਨਾ ਕਰਨ ਦੀ ਸਲਾਹ ਦਿੱਤੀ ਸੀ।

ਨੈਸ਼ਨਲ ਮੈਡੀਕਲ ਕਮਿਸ਼ਨ (NMC) ਅਤੇ ਡੈਂਟਲ ਕੌਂਸਲ ਆਫ ਇੰਡੀਆ (DCI) ਨੇ ਭਾਰਤੀ ਮੈਡੀਕਲ ਵਿਦਿਆਰਥੀਆਂ ਲਈ ਨਵੀਂ ਅਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ, “ਸਾਰੇ ਸੰਬੰਧਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੈਡੀਕਲ/ ਡੈਂਟਲ ਦੀ ਸਿੱਖਿਆ ਪ੍ਰਾਪਤ ਕਰਨ ਲਈ ਪਾਕਿਸਤਾਨ ਦੀ ਯਾਤਰਾ ਨਾ ਕਰਨ। ਭਾਰਤ ਦਾ ਕੋਈ ਵੀ ਭਾਰਤੀ ਰਾਸ਼ਟਰੀ/ਵਿਦੇਸ਼ੀ ਨਾਗਰਿਕ ਜੋ ਪਾਕਿਸਤਾਨ ਵਿੱਚ ਕਿਸੇ ਮੈਡੀਕਲ ਡੈਂਟਲ ਕਾਲਜ ਵਿੱਚ ਐਮਬੀਬੀਐਸ/ਓਬੀਐਸ ਕਰ ਰਿਹਾ ਹੈ ਉਹ ਬੀ.ਡੀ.ਐੱਸ. ਵਿੱਚ ਦਾਖ਼ਲਾ ਲੈਣ ਦਾ ਚਾਹਵਾਨ ਜਾਂ ਬਰਾਬਰ ਦਾ ਮੈਡੀਕਲ/ਡੈਂਟਲ ਕੋਰਸ ਭਾਰਤ ਵਿੱਚ ਰੁਜ਼ਗਾਰ ਜਾਂ ਉੱਚ ਸਿੱਖਿਆ ਲਈ ਯੋਗ ਨਹੀਂ ਹੋਵੇਗਾ।”

Exit mobile version