Indian PoliticsNationNewsPunjab newsWorld

ਲੈ. ਜਨਰਲ BS ਰਾਜੂ ਬਣੇ ਨਵੇਂ ਵਾਈਸ ਚੀਫ਼ ਆਫ ਆਰਮੀ ਸਟਾਫ਼, ਅੱਤਵਾਦੀਆਂ ਦੇ ਸਫ਼ਾਏ ‘ਚ ਸੂਰਮਾ

ਲੈਫ਼ਟੀਨੈਂਟ ਜਨਰਲ ਬੀ.ਐੱਸ. ਰਾਜੂ ਨੂੰ ਭਾਰਤੀ ਫੌਜ ਵਿੱਚ ਵਾਈਸ ਚੀਫ਼ ਆਫ ਆਰਮੀ ਸਟਾਫ ਨਿਯੁਕਤ ਕੀਤਾ ਗਿਆ ਹੈ। ਜਨਰਲ ਰਾਜੂ 1 ਮਈ ਨੂੰ ਵੀ.ਸੀ.ਓ.ਏ.ਐੱਸ. ਦਾ ਅਹੁਦਾ ਸੰਭਾਲਣਗੇ।

ਏ.ਡੀ.ਜੀ. ਪੀ.ਆਈ.-ਇੰਡੀਅਨ ਆਰਮੀ ਨੇ ਟਵੀਟ ਕਰਕੇ ਜਨਰਲ ਐੱਮ.ਐੱਮ. ਨਰਵਣੇ ਸੀ.ਓ.ਏ.ਐੱਸ. ਤੇ ਭਾਰਤੀ ਫੌਜ ਦੇ ਸਾਰੇ ਰੈਂਕਾਂ ਨੇ ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ ਨੂੰ ਭਾਰਤੀ ਫੌਜ ਦੀ ਆਰਮੀ ਦਾ ਫੌਜ ਮੁਖੀ ਵੀ.ਸੀ.ਓ.ਏ.ਐੱਸ. ਵਜੋਂ ਨਿੁਯਕਤ ਕੀਤੇ ਜਾਣ ‘ਤੇ ਵਧਾਈ ਦਿੱਤੀ।

Lt Gen BS Raju to take over as Vice Chief of Army Staff | India News,The  Indian Express

ਇਹ ਇੱਕ ਦੁਰਲੱਭ ਮਾਮਲਾ ਹੈ ਜਿਥੇ ਇੱਕ ਅਧਿਕਾਰੀ ਜੋ ਫੌਜ ਦਾ ਕਮਾਂਡਰ ਨਹੀਂ ਰਿਹਾ ਹੈ, ਉਹ ਵਾਈਸ ਚੀਫ ਆਫ ਆਰਮੀ ਸਟਾਫ ਦੇ ਰੂਪ ਵਿੱਚ ਕਾਰਜ ਭਾਰ ਸੰਭਾਲੇਗਾ। ਲੈਫਟੀਨੈਂਟ ਜਨਰਲ ਰਾਜੂ ਨੇ ਇਸ ਤੋਂ ਪਹਿਲਾਂ ਸ਼੍ਰੀਨਗਰ ਸਥਿਤ 15 ਕੋਰ ਦੀ ਅਗਵਾਈ ਕੀਤੀ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੂੰ ਇੱਕ ਮਈ ਨੂੰ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਵਜੋਂ ਵੀ ਨਵਾਂ ਆਰਮੀ ਚੀਫ਼ ਮਿਲੇਗਾ। ਉਹ ਦੇਸ਼ ਦੇ 29ਵੇਂ ਆਰਮੀ ਫੌਜ ਦੇ ਮੁਖੀ ਹੋਣਗੇ ਤੇ ਉਹ ਜਨਰਲ ਐੱਮ. ਐੱਮ. ਨਵਰਣੇ ਦੇ 30 ਅਪ੍ਰੈਲ ਨੂੰ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਨ ਲੈਣਗੇ। ਉਹ ਕੋਰ ਆਫ਼ ਇੰਜੀਨੀਅਰ ਦੇ ਪਹਿਲੇ ਅਧਿਕਾਰੀ ਹੋਣਗੇ ਜੋ ਆਰਮੀ ਫੌਜ ਦੇ ਮੁਖੀ ਹੋਣਗੇ। ਜਨਰਲ ਨਰਵਣੇ 28 ਮਹੀਨੇ ਦਾ ਕਾਰਜਕਾਲ ਪੂਰਾ ਕਰਨ ਵਾਲੇ ਹਨ।

ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ ਨੂੰ 15 ਦਸੰਬਰ 1984 ਨੂੰ ਜਾਟ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਨ੍ਹਾਂ ਦਾ 38 ਸਾਲਾਂ ਦਾ ਕੈਰੀਅਰ ਰਿਹਾ ਹੈ। ਜਿਥੇ ਉਹ ਫੌਜ ਮੁੱਖ ਦਫਤਰ ਵਿੱਚ ਕਈ ਅਹਿਮ ਰੇਜੀਮੈਂਟ, ਸਟਾਫ ਤੇ ਨਿਰਦੇਸ਼ਨਾਤਮਕ ਨਿਯੁਕਤੀਆਂ ਵਿੱਚ ਹਿੱਸਾ ਰਿਹਾ ਹੈ। ਵਾਈਸ ਚੀਫ ਆਫ ਆਰਮੀ ਸਟਾਫ ਨਿਯੁਕਤ ਕੀਤੇ ਜਾਣ ਤੋੰ ਪਹਿਲਾਂ ਲੈਫਟੀਨੈਂਟ ਜਨਰਲ ਰਾਜੂ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ ਦਾ ਅਹੁਦਾ ਸੰਭਾਲ ਰਹੇ ਹਨ।

Comment here

Verified by MonsterInsights