Site icon SMZ NEWS

MLA ਚੱਢਾ ਦੀ ਚੈਕਿੰਗ ਮਗਰੋਂ ਐਂਬੂਲੈਂਸ ਦੇ ਮਾੜੇ ਹਾਲ ਲਈ 7 ਲੱਖ ਜੁਰਮਾਨਾ, ਦਵਾਈਆਂ ਵੀ ਸਨ ਐਕਸਪਾਇਰੀ

ਵਿਧਾਇਕ ਦਿਨੇਸ਼ ਚੱਢਾ ਦੀ ਚੈਕਿੰਗ ਮਗਰੋਂ ਸੋਲਖੀਆਂ ਟੋਲ ਪਲਾਜ਼ਾ ਵਿਖੇ ਐਂਬੂਲੈਂਸ ਵਿੱਚ ਮਾੜੇ ਪ੍ਰਬੰਧ ਤੇ ਐਗਰੀਮੈਂਟ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ‘ਤੇ ਬੀ. ਐਸ. ਸੀ.-ਸੀ. ਐਂਡ. ਸੀ. ਕੰਪਨੀ ਨੂੰ 7 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।

ਜ਼ਿਕਰਯੋਗ ਹੈ ਕਿ ਐਡਵੋਕੇਟ ਦਿਨੇਸ਼ ਚੱਢਾ ਨੇ 16 ਅਪ੍ਰੈਲ ਨੂੰ ਰੋਪੜ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ਵਿਖੇ ਚੈਕਿੰਗ ਕੀਤੀ ਸੀ। ਇਥੇ ਐਂਬੂਲੈਂਸ ਦੀ ਨਾ ਆਰ.ਸੀ ਪਾਸ ਸੀ, ਨਾ ਫਸਟ ਏਡ ਦਾ ਕੋਈ ਸਮਾਨ ਸੀ ਅਤੇ ਨਾ ਹੀ ਮੈਡੀਕਲ ਅਟੈਂਡਟ ਸੀ, ਜਦਕਿ ਆਕਸੀਜਨ ਸਿਲੰਡਰ ਦੀਆਂ ਪਾਈਪਾਂ ਤੱਕ ਖੁੱਲ੍ਹੀਆਂ ਪਈਆਂ ਸਨ। ਐਂਬੂਲੈਂਸ ਵਿੱਚ ਮਿਆਦ ਪੁੱਗੀਆਂ ਦਵਾਈਆਂ ਪਈਆਂ ਹੋਈਆਂ ਸਨ।

ਜਦੋਂ ਵਿਧਾਇਕ ਨੇ ਐਂਬੂਲੈਂਸ ਦੀ ਖ਼ਸਤਾ ਹਾਲਤ ਹੋਣ ਬਾਰੇ ਸੰਬਧਿਤ ਅਧਿਕਾਰੀਆਂ ਨੂੰ ਪੁਛਿਆ ਤਾਂ ਪਤਾ ਚੱਲਿਆ ਕਿ ਪਿੱਛਲੇ ਤਿੰਨ ਕੁ ਸਾਲ ਤੋਂ ਇਸ ਐਂਬੂਲੈਂਸ ਦੀ ਕੋਈ ਚੈਕਿੰਗ ਨਹੀਂ ਕੀਤੀ ਗਈ। ਇਸ ਤੋਂ ਬਾਅਦ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੌਕੇ ‘ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡਿਆ ਦੇ ਅਧਿਕਾਰੀਆਂ ਨੂੰ ਐਂਬੂਲੈਂਸ ਨੂੰ ਸ਼ਰਤਾਂ ਨਾ ਪੂਰੀਆਂ ਕਰਨ ‘ਤੇ ਬਣਦੀ ਕਰਵਾਈ ਕਰਨ ਤੇ ਜਲਦੀ ਐਂਬੂਲੈਂਸ ਸੇਵਾਵਾਂ ਵਿੱਚ ਹਾਲਤ ਵਿੱਚ ਸੁਧਾਰ ਕਰਨ ਲਈ ਕਿਹਾ।

Exit mobile version