ਇਮਰਾਨ ਖਾਨ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਰਹੇ ਹਨ। ਉਨ੍ਹਾਂ ਦੀ ਕੁਰਸੀ ਜਾ ਚੁੱਕੀ ਹੈ। ਖਾਨ ਨੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ। ਰਿਆਸਤ-ਏ-ਮਦੀਨਾ ਦਾ ਵਾਅਦਾ ਕੀਤਾ, ਪਰ ਹੁਣ ਸੱਤਾ ਜਾਣ ਮਗਰੋਂ ਉਨ੍ਹਾਂ ਦਾ ਹਰ ਸੱਚ ਸਾਹਮਣੇ ਆ ਰਿਹਾ ਹੈ।
ਪਾਕਿਸਤਾਨ ਦੇ ਸੂਚਨਾ ਮੰਤਰਾਲੇ ਮੁਤਾਬਕ ਇਮਰਾਨ ਆਪਣੇ ਆਲੀਸ਼ਾਨ ਅਤੇ ਕਈ ਏਕੜ ਵਿੱਚ ਫੈਲੇ ਘਰ (ਬਨੀਗਾਲਾ) ਤੋਂ ਪੀਐੱਮ ਹਾਊਸ ਤੱਕ ਹੈਲੀਕਾਪਟਰ ਰਾਹੀਂ ਸਫਰ ਕਰਦੇ ਸਨ। 15 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਖਾਨ ਹਰ ਰੋਜ਼ ਕੰਗਾਲ ਮੁਲਕ ਦੇ ਖਜ਼ਾਨੇ ਤੋਂ ਇਮਰਾਨ 8 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਚੂਨਾ ਲਾਉਂਦੇ ਰਹੇ।

ਦਿਲਚਸਪ ਗੱਲ ਇਹ ਹੈ ਕਿ ਅਗਸਤ 2018 ‘ਚ ਜਦੋਂ ਇਮਰਾਨ ਵਜ਼ੀਰ-ਏ-ਆਜ਼ਮ ਬਣੇ ਤਾਂ ਉਨ੍ਹਾਂ ਨੇ ਕਿਹਾ ਸੀ- ਮੇਰੀ ਸਰਕਾਰ ਦਾ ਖਜ਼ਾਨਾ ਖਾਲੀ ਹੈ। ਅਸੀਂ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਾਂਗੇ। ਮੈਂ ਸਾਈਕਲ ਰਾਹੀਂ ਦਫ਼ਤਰ ਜਾਵਾਂਗਾ। ਮੇਰੇ ਮੰਤਰੀਆਂ ਨਾਲ ਕੋਈ ਸਕਿਓਰਿਟੀ ਕਾਰਕੇਡ ਨਹੀਂ ਹੋਵੇਗਾ। ਗਵਰਨਰ ਹਾਊਸ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕੀਤਾ ਜਾਵੇਗਾ। ਸਾਰੀਆਂ ਸਰਕਾਰੀ ਗੱਡੀਆਂ ਵੇਚੀਆਂ ਜਾਣਗੀਆਂ। ਹਰ ਮੰਤਰੀ ਸਿਰਫ਼ ਨਿੱਜੀ ਗੱਡੀ ਦੀ ਵਰਤੋਂ ਕਰੇਗਾ।
Comment here