ਐਤਵਾਰ ਨੂੰ ਛੁੱਟੀ ਵਾਲਾ ਦਿਨ ਹੁੰਦਾ ਹੈ। ਗਰਮੀ ਦੇ ਦਿਨਾਂ ਵਿੱਚ ਪੂਰੇ ਹਫਤੇ ਦੇ ਕੰਮ-ਕਾਰ ਤੋਂ ਬਾਅਦ ਵਧੇਰੇ ਲੋਕਾਂ ਨੇ ਘਰ ਆਰਾਮ ਕਰਨ ਦਾ ਪਲਾਨ ਬਣਾਇਆ ਹੁੰਦਾ ਹੈ। ਪਰ ਇਸ ਵਾਰ ਫਿਰ ਲੁਧਿਆਣਾ ਵਾਸੀਆਂ ਭਲਕੇ ਐਤਵਾਰ ਨੂੰ ਬਿਜਲੀ ਦੇ ਕੱਟਾਂ ਦੀ ਮਾਰ ਝੱਲਣੀ ਪਏਗੀ।
ਜ਼ਿਕਰਯੋਗ ਹੈ ਕਿ ਲੁਧਿਆਣੇ ਵਿੱਚ ਮੁਰੰਮਤ ਦੇ ਚੱਲਦਿਆਂ ਪਿਛਲੇ ਦੋ ਹਫਤਿਆਂ ਤੋਂ ਹਰ ਐਤਵਾਰ ਨੂੰ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਇਸ ਵਾਰ ਫਿਰ ਐਤਵਾਰ ਨੂੰ ਲੁਧਿਆਣਾ ਦੇ 11 ਕੇਵੀ ਫੀਡਰ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਦੇ ਚੱਲਦਿਆਂ ਬੰਦ ਰਹਿਣਗੇ।

ਇਸ ਦੌਰਾਨ ਸਵੇਰੇ 8 ਵਜੇ ਤੋਂ ਦੁਪਹਿਰ 33 ਵਜੇ ਤੱਕ ਸੀਤਾ ਨਗਰ, ਅਸ਼ੋਕ ਨਗਰ, ਹਰਪਾਲ ਨਗਰ, ਸ਼ਾਮ ਨਗਰ, ਧਿਆਨ ਸਿੰਘ ਕੰਪਲੈਕਸ ਏਰੀਆ, ਬੱਸ ਸਟੈਂਡ ਰੋਡ, ਭਰਤ ਨਗਰ ਚੌਂਕ ਏਰੀਆ, ਜਵਾਹਰ ਨਗਰ, ਨਨਕਾਣਾ ਕੰਪਲੈਕ, ਲੇਬਰ ਕਾਲੋਨੀ, ਈ.ਐੱਸ.ਆਈ. ਰੋਡ, ਕੋਚਰ ਮਾਰਕੀਟ ਏਰੀਆ, ਗਾਂਧੀ ਕਾਲੋਨੀ, ਨਿਊ ਮਾਡਲ ਟਾਊਨ, ਗੁਰਚਰਨ ਪਾਰਕ, ਸਾਊਥ ਮਾਡਲ ਗ੍ਰਾਮ ਤੇ ਰੇਲਵੇ ਯਾਰਡ ਏਰੀਆ ਵਿੱਚ ਬਿਜਲੀ ਬੰਦ ਰਹੇਗੀ।
Comment here