CoronavirusNationNewsWorld

ਦਿੱਲੀ ‘ਚ ਵਧਣ ਲੱਗਾ ਕੋਰੋਨਾ ਦਾ ਕਹਿਰ, 24 ਘੰਟੇ ‘ਚ ਦੋ ਮੌਤਾਂ, ਮਿਲੇ 1042 ਨਵੇਂ ਮਾਮਲੇ

ਦਿੱਲੀ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਨਜ਼ਰ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 1042 ਮਾਮਲੇ ਸਾਹਮਣੇ ਆਏ ਹਨ। ਦੋ ਲੋਕਾਂ ਦੀ ਮੌਤ ਵੀ ਹੋਈ ਹੈ। ਰਾਜਧਾਨੀ ਵਿੱਚ ਪਾਜ਼ੀਟਿਵਿਟੀ ਰੇਟ ਵੀ ਚਾਰ ਫੀਸਦੀ ਤੋਂ ਵੱਧ ਚੱਲ ਰਿਹਾ ਹੈ।

1042 new corona cases
1042 new corona cases

ਕੱਲ੍ਹ ਵੀ ਦਿੱਲੀ ਵਿੱਚ 965 ਮਾਮਲੇ ਮਿਲੇ ਸਨ ਅਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ। ਦਿੱਲੀ ਸਰਕਾਰ ਯਕੀਨੀ ਤੌਰ ‘ਤੇ ਕਹਿ ਰਹੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ, ਪਰ ਵਧਦੇ ਮਾਮਲਿਆਂ ਨੇ ਰਾਜਧਾਨੀ ਵਿੱਚ ਪਾਬੰਦੀਆਂ ਦਾ ਦੌਰ ਮੁੜ ਸ਼ੁਰੂ ਕਰ ਦਿੱਤਾ ਹੈ। ਮੈਟਰੋ ਅਤੇ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ, ਅਜਿਹਾ ਨਾ ਕਰਨ ‘ਤੇ 500 ਰੁਪਏ ਦਾ ਜੁਰਮਾਨਾ ਭਰਨਾ ਪਏਗਾ।

ਸਕੂਲਾਂ ਨੂੰ ਲੈ ਕੇ ਵੀ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ। ਜੇ ਕੋਈ ਵਿਦਿਆਰਥੀ ਇਨਫੈਕਟਿਡ ਨਿਕਲਦਾ ਹੈ ਤਾਂ ਸਕੂਲ ਦੇ ਉਸ ਵਿੰਗ ਨੂੰ ਬੰਦ ਕਰਨ ਦਾ ਹੁਕਮ ਹੈ। ਇਸ ਦੇ ਨਾਲ ਹੀ ਜੇ ਲੋੜ ਪਈ ਤਾਂ ਸਕੂਲ ਪ੍ਰਸ਼ਾਸਨ ਪੂਰੇ ਸਕੂਲ ਨੂੰ ਬੰਦ ਕਰਨ ਦੇ ਨਿਰਦੇਸ਼ ਦੇ ਸਕਦਾ ਹੈ। ਫਿਲਹਾਲ ਦਿੱਲੀ ਸਰਕਾਰ ਨੇ ਵਧਦੇ ਮਾਮਲਿਆਂ ਦੇ ਵਿਚਕਾਰ ਸਕੂਲ ਬੰਦ ਕਰਨ ਦੀ ਗੱਲ ਨਹੀਂ ਕੀਤੀ ਹੈ। ਡਾਕਟਰਾਂ ਦਾ ਵੀ ਮੰਨਣਾ ਹੈ ਕਿ ਸਕੂਲ ਦੋ ਸਾਲਾਂ ਤੋਂ ਬੰਦ ਸਨ, ਹੁਣ ਦੁਬਾਰਾ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਹੈ।

Comment here

Verified by MonsterInsights