Indian PoliticsNationNewsPunjab newsWorld

ਅਜਨਾਲਾ ਦੇ ਪਿੰਡ ਸਾਰੰਗੜਾ ਤੋਂ ਡਰੋਨ ਮਿਲਣ ਨਾਲ ਫੈਲੀ ਸਨਸਨੀ, ਜਾਂਚ ‘ਚ ਲੱਗੀ ਪੁਲਿਸ

ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਇੱਕ ਪਿੰਡ ਤੋਂ ਅੱਜ ਇੱਕ ਡਰੋਨ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਹ ਡਰੋਨ ਕਿੱਥੋਂ ਆਇਆ ਇਸ ਬਾਰੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Drone found from village
Drone found from village

ਪੁਲਿਸ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਰਚ ਕਰ ਰਹੀ ਹੈ। ਪੁਲਿਸ ਬੀ.ਐੱਸ.ਐੱਫ. ਨਾਲ ਵੀ ਗੱਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਡਰੋਨ ਪਾਕਿਸਤਾਨੀ ਹੈ ਜਾਂ ਹਿੰਦੁਸਤਾਨੀ।

ਤਹਿਸੀਲ ਅਜਨਾਲਾ ਦੇ ਪਿੰਡ ਸਾਰੰਗੜਾ ਦੇ ਸਰਪੰਚ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਨੂੰ ਇੱਕ ਡਰੋਨ ਬਰਾਮਦ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਵਾਲੀ ਥਾਂ ‘ਤੇ ਪਹੁੰਚ ਗਈ ਅਤੇ ਡਰੋਨ ਨੂੰ ਕਬਜ਼ੇ ਵਿਚ ਲੈ ਲਿਆ।

Comment here

Verified by MonsterInsights