Site icon SMZ NEWS

ਹਾਦਸਿਆਂ ਤੋਂ ਬਚਾਅ ਲਈ ਮੋਗਾ ਪੁਲਿਸ ਖਾਲੀ ਕਰਵਾ ਰਹੀ ਹਾਈਵੇ ਦੇ ਆਸ-ਪਾਸ ਦੇ ਕਬਜ਼ੇ

ਮੋਗਾ ਹਾਈਵੇ ‘ਤੇ ਅਕਸਰ ਹੀ ਸੜਕ ਹਾਦਸੇ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਦਾ ਇੱਕ ਕਾਰਨ ਹਾਈਵੇ ਦੇ ਆਸ-ਪਾਸ ਕੀਤੇ ਗਏ ਕਬਜ਼ੇ ਵੀ ਹਨ। ਇਨ੍ਹਾਂ ਕਬਜ਼ੇ ਵਾਲੀਆਂ ਥਾਵਾਂ ਕਰਕੇ ਸੜਕ ‘ਤੇ ਕਈ ਵਾਰ ਗੱਡੀਆਂ ਲੰਘਣ ਵਿੱਚ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਅਜਿਹੇ ਵਿੱਚ ਆਸ-ਪਾਸ ਦੀ ਜਗ੍ਹਾ ਘਟਣ ਕਰਕੇ ਵੱਡੇ ਹਾਦਸੇ ਵਾਪਰ ਸਕਦੇ ਹਨ। ਇਨ੍ਹਾਂ ਹਾਦਸਿਆਂ ਤੋਂ ਬਚਾਅ ਲਈ ਮੋਗਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Moga police evacuating

ਮੋਗਾ ਪੁਲਿਸ ਵੱਲੋਂ ਹਾਈਵੇ ‘ਤੇ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਾਅ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਮੱਦੇਨਜ਼ਰ ਲੋਕਾਂ ਵੱਲੋਂ ਹਾਈਵੇ ਦੇ ਆਲੇ-ਦੁਆਲੇ ਕੀਤੀਆਂ ਗਈਆਂ ਕਬਜ਼ੇ ਵਾਲੀਾਂ ਥਾਵਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

Moga police evacuating
Exit mobile version