Site icon SMZ NEWS

ਸਰਹੱਦ ਪਾਰੋਂ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨਾਕਾਮ, ਫੈਂਸਿੰਗ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ

ਸਰਹੱਦੀ ਸੁਰੱਖਿਆ ਬਲ (BSF) ਨੇ ਸਰਹੱਦ ਪਾਰੋਂ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਕਰ ਦਿੱਤਾ। ਬੀ.ਐੱਸ.ਐਫ. ਨੇ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਸਰਚ ਆਪ੍ਰੇਸ਼ਨ ਦੌਰਾਨ ਫੈਂਸਿੰਗ ਨੇੜਿਓਂ ਬੀ.ਐੱਸ.ਐੱਫ. ਨੂੰ 3 ਕਿਲੋ 900 ਗ੍ਰਾਮ ਹੈਰਇਨ ਬਰਾਮਦ ਹੋਈ, ਜੋਕਿ ਸਰਹੱਦ ਪਾਰੋਂ ਭਾਰਤ ਵਿੱਚ ਤਸਕਰੀ ਲਈ ਲੁਕਾਈ ਗਈ ਸੀ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੀ ਹੈ।

Exit mobile version