ਬੀਤੇ ਦਿਨੀਂ ਰੂਪਨਗਰ ਨੇੜੇ ਭਾਖੜਾ ਨਹਿਰ ਵਿੱਚ ਕ੍ਰੇਟਾ ਕਾਰ ਡਿੱਗਣ ਨਾਲ ਖਤਮ ਹੋਏ ਪਰਿਵਾਰ ਦੇ ਪੰਜ ਮੈਂਬਰਾਂ ਮਗਰੋਂ ਉਸੇ ਪਰਿਵਾਰ ਦੇ ਇੱਕ ਹੋਰ ਬੱਚੀ ਦੀ ਲਾਸ਼ ਮਿਲ ਗਈ ਹੈ। ਹਾਦਸੇ ਦੌਰਾਨ 2 ਬੱਚੇ ਪਾਣੀ ਵਿੱਚ ਵਹਿ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਸਾਢੇ ਤਿੰਨ ਸਾਲਾਂ ਬੱਚੀ ਦੀ ਲਾਸ਼ ਪਟਿਆਲਾ ਦੇ ਨੇੜੇ ਅਸਮਾਨਾ ਨਹਿਰ ਵਿੱਚੋਂ ਬਰਾਮਦ ਹੋਈ ਹੈ।
ਬੱਚੀ ਦਾ ਨਾਂ ਰਾਜਵੀ ਪੁਨੀਆ ਸੀ। ਕਈ ਦਿਨ ਪਾਣੀ ਵਿੱਚ ਰਹਿਣ ਕਰਕੇ ਬੱਚੀ ਦੀ ਲਾਸ਼ ਕਾਫੀ ਖਰਾਬ ਹੋ ਚੁੱਕੀ ਹੈ ਪਰ ਉਸ ਦੇ ਗਲੇ ਵਿੱਚ ਪਏ ਲਾਕੇਟ ਕਰਕੇ ਬੱਚੇ ਦੀ ਪਛਾਣ ਹੋਈ ਹੈ। ਪੁਲਿਸ ਨੇ ਪਟਿਆਲਾ ਦੇ ਸਿਵਲ ਹਸਪਤਾਲ ਵਿੱਚ ਬੱਚੀ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰੂਪਨਗਰ ਦੇ ਨੇੜੇ ਮਲਕਪੁਰ ਦੇ ਕੋਲ ਭਾਖੜਾ ਨਹਿਰ ਦੇ ਪੁਲ ਦੇ ਉਪਰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵੱਲੋਂ ਰਾਜਸਥਾਨ ਦੇ ਇੱਕ ਪਰਵਾਰ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕਾਰ ਨਹਿਰ ਵਿੱਚ ਜਾ ਡਿੱਗੀ ਸੀ।