Site icon SMZ NEWS

ਗੁਰੂ ਨਗਰੀ ਪਹੁੰਚੇ ਅਮਰੀਕਾ ਦੇ ਸੈਨੇਟਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅਮਰੀਕਾ ਦੇ ਚਾਰ ਸੈਨੇਟਰ, ਜਿਨ੍ਹਾਂ ਵਿੱਚ ਅਤੇ ਇਕ ਪ੍ਰਤੀਨਿਧੀ ਕਾਂਗਰਸ ਮੈਨ ਅੱਜ ਗੁਰੂ ਨਗਰੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਨ੍ਹਾਂ ਵਿਚ ਨਿਊਯਾਰਕ ਦੀ ਸੈਨੇਟਰ ਕਰਸਟਨ ਗਿੱਲੀਬਰਾਂਡ, ਨਿਊਜਰਸੀ ਦੇ ਸੈਨੇਟਰ ਕੋਰੀ ਬੂਕਰ, ਰ੍ਹੋਡ ਆਈਲੈਂਡ ਦੇ ਸੈਨੇਟਰ ਸ਼ੈਲਡਨ ਵਾਈਟਹਾਊਸ, ਐਰੀਜ਼ੋਨਾ ਦੇ ਸੈਨੇਟਰ ਮਾਰਕ ਕੈਲੀ ਅਤੇ ਪ੍ਰਤੀਨਿਧੀ ਕਾਂਗਰਸ ਮੈਨ ਮੋਨਡੇਅਰ ਜੋਨਸ ਸ਼ਾਮਲ ਸਨ। ਇਨ੍ਹਾਂ ਸੈਨੇਟਰਾਂ ਨਾਲ ਕੁਝ ਦੇ ਪਰਿਵਾਰਕ ਮੈਂਬਰ ਵੀ ਸਨ।

ਇਨ੍ਹਾਂ ਤੋਂ ਇਲਾਵਾ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਅਧਿਕਾਰੀ ਪੈਟਰੀਸ਼ੀਆ ਲਾਸੀਨਾ ਤੇ ਡੇਨ ਰੋਬਿਨਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

ਅਮਰੀਕੀ ਸੈਨੇਟਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਜਾ ਕੇ ਲੰਗਰ ਦੀ ਮਰਿਆਦਾ ਬਾਰੇ ਜਾਣਿਆ।

ਨਿਊਯਾਰਕ ਦੀ ਸੈਨੇਟਰ ਕਰਸਟਨ ਗਿੱਲੀਬਰਾਂਡ ਨੇ ਕਿਹਾ ਕਿ ਉਹ ਇਸ ਪਾਵਨ ਅਸਥਾਨ ’ਤੇ ਆ ਕੇ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਸਿੱਖ ਭਾਈਚਾਰੇ ਵੱਲੋਂ ਬਿਨ੍ਹਾਂ ਭੇਦਭਾਵ ਦੇ ਲੰਗਰ ਪ੍ਰਥਾ ਦੀ ਸ਼ਲਾਘਾ ਕੀਤੀ।

ਇਸ ਦੌਰਾਨ ਅਮਰੀਕੀ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।

Exit mobile version