ਯੂਕਰੇਨ ਤੇ ਰੂਸ ਵਿਚ ਜੰਗ ਜਾਰੀ ਹੈ। ਇਸ ਵਿਚ ਪੱਛਮੀ ਦੇਸ਼ਾਂ ਤੋਂ ਆਰਥਿਕ ਪ੍ਰਤੀਬੰਧਾਂ ਦਾ ਸਾਹਮਣਾ ਕਰ ਰਹੇ ਰੂਸ ਨੇ ਹੁਣ ਪਲਟਵਾਰ ਕੀਤਾ ਹੈ। ਮਾਸਕੋ ਵੱਲੋਂ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਫੇਸਬੁੱਕ ਦੇ ਫਾਊਂਡਰ ਮਾਰਕ ਜੁਕਰਬਰਗ ਸਣੇ 29 ਅਮਰੀਕੀ ਤੇ 61 ਕੈਨੇਡਆਈ ਲੋਕਾਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਵੀਰਵਾਰ ਨੂੰ ਯੂਕਰੇਨੀ ਸ਼ਰਨਾਰਥੀਆਂ ਲਈ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਨੂੰ ‘ਯੂਨਾਈਟ ਫਾਰ ਯੂਕਰੇਨ’ ਨਾਂ ਦਿੱਤਾ ਗਿਆ ਹੈ। ਇਹ ਸ਼ਰਨ ਚਾਹੁਣ ਵਾਲੇ ਯੂਕਰੇਨੀ ਸ਼ਰਨਾਰਥੀਆਂ ਨੂੰ ਯੂਰਪ ਦੇ ਸਿੱਧੇ ਸੰਯੁਕਤ ਰਾਜ ਅਮਰੀਕਾ ਵਿਚ ਦਾਖਲ ਹੋਣ ਦੇ ਸਮਰੱਥ ਬਣਾਉਂਦਾ ਹੈ। ਬਿਆਨ ਦੇ ਅਨੁਸਾਰ, ਇਹ ਨਵਾਂ ਮਾਨਵਤਾਵਾਦੀ ਪੈਰੋਲ ਪ੍ਰੋਗਰਾਮ ਯੂਕੇਰਨੀਆਂ ਲਈ ਉਪਲਬਧ ਮੌਜੂਦਾ ਕਾਨੂੰਨੀ ਤਰੀਕਿਆਂ ਦੀ ਪੂਰਤੀ ਕਰੇਗਾ, ਜਿਸ ਵਿੱਚ ਪ੍ਰਵਾਸੀ ਵੀਜ਼ਾ ਅਤੇ ਸ਼ਰਨਾਰਥੀ ਪ੍ਰਕਿਰਿਆ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਯੂਕੇਰਨੀਆਂ ਲਈ ਯੂਰਪ ਤੋਂ ਸੰਯੁਕਤ ਰਾਜ ਵਿੱਚ ਸੁਰੱਖਿਅਤ, ਕਾਨੂੰਨੀ ਪ੍ਰਵਾਸ ਲਈ ਇੱਕ ਸੁਵਿਧਾਜਨਕ ਚੈਨਲ ਪ੍ਰਦਾਨ ਕਰੇਗਾ ਜਿਨ੍ਹਾਂ ਕੋਲ ਇੱਕ ਯੂਐਸ ਸਪਾਂਸਰ ਹੈ, ਜਿਵੇਂ ਕਿ ਇੱਕ ਪਰਿਵਾਰ ਜਾਂ ਇੱਕ ਐਨਜੀਓ।
Comment here