Indian PoliticsNationNewsWorld

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ, ਰੂਸ-ਯੂਕਰੇਨ ਯੁੱਧ ‘ਤੇ ਚਰਚਾ ਸੰਭਵ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ । ਜਾਨਸਨ ਅੱਜ ਸਵੇਰੇ 11.30 ਵਜੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਨੇਤਾ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੇ ਹਨ । ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ ‘ਤੇ ਵੀ ਚਰਚਾ ਸੰਭਵ ਹੈ।

 Boris Johnson to meet PM Modi
Boris Johnson to meet PM Modi

ਫ੍ਰੀ ਟ੍ਰੇਡ ਐਗਰੀਮੈਂਟ ਤੋਂ ਇਲਾਵਾ ‘ਨਵੇਂ ਯੁਗ ਦੀ ਟ੍ਰੇਡ ਡੀਲ’ (ਅਰਲੀ ਹਾਰਵੈਸਟ ਡੀਲ) ‘ਤੇ ਵੀ ਮਾਹਿਰਾਂ ਦੀ ਨਜ਼ਰ ਰਹੇਗੀ । ਗੁਡਜ਼ ਐਂਡ ਸਰਵਿਸਿਜ਼ ਤੇ ਨਿਵੇਸ਼ ਦੇ ਨਾਲ-ਨਾਲ ਸੰਪੱਤੀ ਅਧਿਕਾਰ, ਭੂਗੋਲਿਕ ਸੰਕੇਤ (ਜੀਆਈ ਟੈਗ) ਵਰਗੇ ਮੁੱਦੇ ਵਾਲੀ ਇਸ ਡੀਲ ‘ਤੇ ਵੀ ਕਰਾਰ ਸੰਭਵ ਹੈ।

ਇਸ ਸਭ ਤੋਂ ਇਲਾਵਾ ਰੂਸ-ਯੂਕਰੇਨ ਯੁੱਧ ਵੀ ਅੱਜ ਦੀ ਬੈਠਕ ਦਾ ਅਹਿਮ ਮੁੱਦਾ ਹੋਵੇਗਾ । ਹੁਣ ਤੱਕ ਭਾਰਤ ਇਸ ਮਾਮਲੇ ਵਿੱਚ ਨਿਰਪੱਖ ਰੁਖ ਅਪਣਾ ਰਿਹਾ ਹੈ। ਇਸ ਤੋਂ ਇਲਾਵਾ ਦੋਹਾਂ ਨੇਤਾਵਾਂ ਦਾ ਜ਼ੋਰ ਫ੍ਰੀ ਐਂਡ ਓਪਨ ਇੰਡੋ-ਪੈਸੀਫਿਕ ‘ਤੇ ਵੀ ਜ਼ੋਰ ਰਹੇਗਾ। ਭਾਰਤ ਅਤੇ ਬ੍ਰਿਟੇਨ ਦੋਵੇਂ ਹੀ ਇੰਡੋ-ਪੈਸੀਫਿਕ ਖੇਤਰ ਨੂੰ ਸਾਰਿਆਂ ਲਈ ਖੁੱਲ੍ਹਾ ਰੱਖਣ ਦੇ ਪੱਖ ਵਿੱਚ ਹਨ।

 Boris Johnson to meet PM Modi
Boris Johnson to meet PM Modi

ਦੱਸ ਦੇਈਏ ਕਿ ਵੀਰਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਹਿਮਦਾਬਾਦ ਤੋਂ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕੀਤੀ । ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਬਰਮਤੀ ਆਸ਼ਰਮ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਫਿਰ ਵਡੋਦਰਾ ਦੇ ਹਲੋਲ ਵਿਖੇ ਜੇਸੀਬੀ ਕੰਪਨੀ ਦੇ ਨਵੇਂ ਯੂਨਿਟ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ।

Comment here

Verified by MonsterInsights