Indian PoliticsNationNewsWorld

ਖਾਲਿਸਤਾਨੀ ਮੁੱਦੇ ‘ਤੇ ਬੋਲੇ PM ਜਾਨਸਨ- ‘ਭਾਰਤ ‘ਚ ਹਿੰਸਾ ਫੈਲਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦੇਵਾਂਗੇ’

ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੀਟਿੰਗ ਹੋਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਪੀ.ਐੱਮ. ਮੋਦੀ ਨੇ ਬੋਰਿਸ ਜਾਨਸਨ ਦੇ ਸਾਹਮਣੇ ਖਾਲਿਸਤਾਨ ਦਾ ਮੁੱਦਾ ਉਠਾਇਆ। ਜਾਨਸਨ ਨੇ ਬ੍ਰਿਟੇਨ ਵਿੱਚ ਖਾਲਿਸਤਾਨੀ ਅਨਸਰਾਂ ਦੀ ਮੌਜੂਦਗੀ ਦੀਆਂ ਗੱਲਾਂ ‘ਤੇ ਕਿਹਾ ਕਿ ਬ੍ਰਿਟੇਨ ਇਸ ਗੱਲ ਨੂੰ ਲੈ ਕੇ ਸਪੱਸ਼ਟ ਹੈ ਕਿ ਚਰਮਪੰਥ ਤੇ ਅੱਤਵਾਦ ਨੂੰ ਸਵੀਕਾਰ ਨਹੀਂ ਕਰ ਸਕਦੇ। ਨਾਲ ਹੀ ਕੋਈ ਸੰਗਠਨ ਜੇ ਬ੍ਰਿਟੇਨ ਨੂੰ ਆਧਾਰ ਬਣਾ ਕੇ ਭਾਰਤ ਨੂੰ ਧਮਕਾਉਣ ਜਾਂ ਹਿੰਸਾ ਫੈਲਾਉਣ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕੜੀ ਵਿੱਚ ਭਾਰਤ ਨਾਲ ਮਿਲ ਕੇ ਅਸੀਂ ਅੱਤਵਾਦ ਰੋਕੂ ਤੰਤਰ ‘ਤੇ ਕੰਮ ਕੀਤਾ ਹੈ, ਅਸੀਂ ਇਸ ਨੂੰ ਅੱਗੇ ਵਧਾਵਾਂਗੇ।

PM johnson and modi
PM johnson and modi

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਯੂਕੇ ਅਗਲੇ ਹਫ਼ਤੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਦੂਤਾਵਾਸ ਮੁੜ ਖੋਲ੍ਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂ ਆਪਣੇ ਵਾਰਤਾਕਾਰਾਂ ਨੂੰ ਦੀਵਾਲੀ ਤੱਕ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਖਤਮ ਕਰਨ ਲਈ ਕਿਹਾ ਹੈ।

ਹਰਸ਼ਵਰਧਨ ਨੇ ਕਿਹਾ ਕਿ ਦੋ-ਪੱਖੀ ਗੱਲਬਾਤ ਦੌਰਾਨ ਪੀਐਮ ਮੋਦੀ ਅਤੇ ਪੀਐਮ ਬੋਰਿਸ ਜੌਹਨਸਨ ਨੇ ਚੱਲ ਰਹੀ ਐਫਟੀਏ (ਮੁਕਤ ਵਪਾਰ ਸਮਝੌਤਾ) ਵਾਰਤਾ ਬਾਰੇ ਚਰਚਾ ਕੀਤੀ। ਦੋਵੇਂ ਧਿਰਾਂ ਊਰਜਾ, ਗ੍ਰੀਨ ਹਾਈਡ੍ਰੋਜਨ, ਵਪਾਰ, ਰੱਖਿਆ ‘ਤੇ ਨਿਗਮ ਲਈ ਸਹਿਮਤ ਹੋਈਆਂ।

ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਵਿੱਚ ਯੂਕੇ ਦਾ ਸੁਆਗਤ ਕਰਦਾ ਹੈ। ਦੋਵੇਂ ਦੇਸ਼ ਖੁੱਲ੍ਹੇ, ਮੁਕਤ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਨੂੰ ਬਣਾਈ ਰੱਖਣ ਲਈ ਆਪਣੀ ਸਾਂਝੀ ਵਚਨਬੱਧਤਾ ਲਈ ਸਹਿਯੋਗ ਕਰਨ ਲਈ ਸਹਿਮਤ ਹੋਏ।

ਵਿਦੇਸ਼ ਸਕੱਤਰ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਰੂਸ-ਯੂਕਰੇਨ ਦੇ ਚੱਲ ਰਹੇ ਸੰਘਰਸ਼ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਵਿੱਚ ਵਧਦੇ ਮਨੁੱਖੀ ਸੰਕਟ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਇਆ ਅਤੇ ਸਥਿਤੀ ਦੇ ਸ਼ਾਂਤੀਪੂਰਨ ਹੱਲ ਲਈ ਵਕਾਲਤ ਕੀਤੀ।

Comment here

Verified by MonsterInsights