ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ ਬੁੱਧਵਾਰ ਨੂੰ ਫੋਰਮ ਆਫ ਯੰਗ ਗਲੋਬਲ ਲੀਡਰ ਕਮਿਊਨਿਟੀ ਨੇ ਯੰਗ ਗਲੋਬਲ ਲੀਡਰ 2022 ਦੇ ਖਿਤਾਬ ਨਾਲ ਸਨਮਾਨਤ ਕੀਤਾ ਹੈ। ਫੋਰਮ ਆਫ ਯੰਗ ਗਲੋਬਲ ਲੀਡਰਸ ਕਮਿਊਨਿਟੀ, ਵਰਲਡ ਇਕੋਨਾਮਿਕ ਫੋਰਮ ਨਾਲ ਜੁੜੀ ਹੋਈ ਹੈ।
ਵਰਲਡ ਇਕਨਾਮਿਕ ਫੋਰਮ (WEF) ਵੱਲੋਂ ਸਾਲ 2022 ਲਈ ਨੌਜਵਾਨ ਗਲੋਬਲ ਲੀਡਰਾਂ ਦੀ ਸੂਚੀ ‘ਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਨਾਂ ਵੀ ਸ਼ਾਮਲ ਹੈ। ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਕਈ ਲੋਕਾਂ ਨੇ ਉਨ੍ਹਾਂ ਦਾ ਨਾਂ ਇਸ ਸੂਚੀ ‘ਚ ਆਉਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਰਾਘਵ ਚੱਢਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇਤਿਹਾਸਕ ਜਿੱਤ ਹਾਸਿਲ ਕੀਤੀ ਸੀ। ਹਾਲ ਹੀ ‘ਚ ‘ਆਪ’ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ ਹੈ ਤੇ ਇਸ ਤੋਂ ਪਹਿਲਾਂ ਉਹ ਦਿੱਲੀ ਵਿਧਾਨ ਸਭਾ ਦੇ ਮੈਂਬਰ ਸਨ।
ਸੀ.ਐੱਮ. ਕੇਜਰੀਵਾਲ ਦੀ ਵਧਾਈ ‘ਤੇ ਰਾਘਵ ਚੱਢਾ ਨੇ ਟਵੀਟ ਕੀਤਾ ਅਤੇ ਲਿਖਿਆ- ਧੰਨਵਾਦ ਸਰ। ਤੁਹਾਡੀ ਪਰਿਵਰਤਨਸ਼ੀਲ ਲੀਡਰਸ਼ਿਪ ਦੀ ਬਦੌਲਤ ਹੀ ਮੇਰੇ ਵਰਗੇ ਲੱਖਾਂ ਨੌਜਵਾਨ ਮੰਨਣ ਲੱਗੇ ਹਨ ਕਿ ਇਮਾਨਦਾਰ ਸਿਆਸਤ ਮੁਮਕਿਨ ਹੈ। ਤੁਹਾਡੇ ਲਗਾਤਾਰ ਮਾਰਗਦਰਸ਼ਨ ਲਈ ਮੈਂ ਹਮੇਸ਼ਾ ਤੁਹਾਡਾ ਧੰਨਵਾਦੀ ਰਹਾਂਗਾ।
ਵਿਸ਼ਵ ਆਰਥਿਕ ਫੋਰਮ (WEF) ਵੱਲੋਂ ਜਾਰੀ ਕੀਤੀ ਗਈ ਨੌਜਵਾਨ ਗਲੋਬਲ ਨੇਤਾਵਾਂ ਦੀ ਇਸ ਸੂਚੀ ਵਿੱਚ ‘ਆਪ’ ਨੇਤਾ ਰਾਘਵ ਚੱਢਾ ਤੋਂ ਇਲਾਵਾ ਐਡਲਵਾਈਸ ਮਿਊਚਲ ਫੰਡ ਦੀ ਸੀਈਓ ਰਾਧਿਕਾ ਗੁਪਤਾ, ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਅਤੇ ਡਿਜੀਟਲ ਟਰਾਂਸਫਾਰਮੇਸ਼ਨ ਮੰਤਰੀ ਮਾਈਖਾਈਲੋ ਫੇਡੋਰੋਵ ਦਾ ਨਾਂ ਵੀ ਸ਼ਾਮਲ ਹੈ।
Comment here