Uncategorized

ਏਅਰਫੋਰਸ ਨੇ ਕੀਤਾ ਸੁਖੋਈ ਫਾਈਟਰ ਜ਼ੈੱਟ ਨਾਲ ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ, ਟਾਰਗੈੱਟ ਤਬਾਹ

ਭਾਰਤੀ ਹਵਾਈ ਫੌਜ ਨੇ ਦੇਸ਼ ਦੇ ਪੂਰਬੀ ਤਟ ‘ਤੇ ਸੁਖੋਈ 30 ਐੱਮਕੇਆਈ ਫਾਈਟਰ ਜੈੱਟ ਨਾਲ ਭਾਰਤੀ ਸਮੁੰਦਰੀ ਫੌਜ ਦੇ ਡਿਕਮੀਸ਼ਨਡ ਜਹਾਜ਼ ‘ਤੇ ਬ੍ਰਹਮੋਸ ਮਿਜ਼ਾਈਲ ਨਾਲ ਲਾਈਵ ਫਾਈਰ ਕੀਤਾ। ਮਿਜ਼ਾਈਲ ਨੇ ਪੂਰੀ ਸਾਵਧਾਨੀ ਨਾਲ ਟਾਰਗੈੱਟ ਨੂੰ ਨਸ਼ਟ ਕਰ ਦਿੱਤਾ। ਇਸ ਪ੍ਰੀਖਣ ਦੌਰਾਨ ਭਾਰਤੀ ਸਮੁੰਦਰੀ ਫੌਜ ਨੇ ਹਵਾਈ ਫੌਜ ਦਾ ਪੂਰਾ ਸਾਥ ਦਿੱਤਾ।

ਲਗਭਗ ਇੱਕ ਹਫਤੇ ਪਹਿਲਾਂ ਹੀ ਖਬਰ ਆਈ ਸੀ ਕਿ ਭਾਰਤੀ ਹਵਾਈ ਫੌਜ ਲਈ ਬ੍ਰਹਮੋਸ ਕਰੂਜ਼ਮ ਮਿਜ਼ਾਈਲ ਦਾ ਅਪਗ੍ਰੇਡੇਡ ਏਅਰ ਵਰਜਨ ਤਿਆਰ ਹੋ ਰਿਹਾ ਹੈ। ਇਸ ਦੀ ਰੇਂਜ 800 ਕਿਲੋਮੀਟਰ ਹੋਵੇਗੀ ਮਤਲਬ ਸਾਡੇ ਫਾਈਟਰ ਜੈੱਟ ਹਵਾ ਵਿਚ ਰਹਿੰਦੇ ਹੋਏ ਦੁਸ਼ਮਣਾਂ ਦੇ ਟਿਕਾਣਿਆਂ ਨੂੰ ਦੂਰ ਤੋ ਤਬਾਹ ਕਰ ਸਕੇਗੀ।

कुछ समय पहले भी हुई थी एयर वर्जन की टेस्टिंग. (फोटोः DRDO)

ਭਾਰਤ ਸਰਕਾਰ ਲਗਾਤਾਰ ਟੈਕਟੀਕਲ ਮਿਜ਼ਾਈਲਾਂ ਦੀ ਰੇਂਜ ਵਧਾ ਰਹੀ ਹੈ। ਸਿਰਫ ਇਕ ਸਾਫਟਵੇਅਰ ਅਪਗ੍ਰੇਡ ਕਰਨ ਨਾਲ ਮਿਜਾਈਲ ਦੀ ਰੇਂਜ ਵਿਚ 500KM ਦਾ ਵਾਧਾ ਹੁੰਦਾ ਹੈ। ਭਾਰਤੀ ਹਵਾਈ ਫੌਜ ਦੇ 40 ਸੁਖੋਈ-30 MKI ਫਾਈਟਰ ਜੈੱਟ ‘ਤੇ ਬ੍ਰਹਮੋਸ ਕਰੂਜ਼ ਮਿਜ਼ਾਈਲ ਤਾਇਨਾਤ ਕੀਤੀ ਹੈ। ਇਹ ਮਿਜ਼ਾਈਲਾਂ ਬੇਹੱਦ ਸਟੀਕ ਤੇ ਤਾਕਤਵਰ ਹਨ। ਇਹ ਦੁਸ਼ਮਣ ਦੇ ਕੈਂਪ ਨੂੰ ਪੂਰੀ ਤਰ੍ਹਾਂ ਤੋਂ ਤਬਾਹ ਕਰ ਸਕਦੀ ਹੈ।

ਪਿਛਲੇ ਸਾਲ 8 ਦਸੰਬਰ 2021 ਨੂੰ ਹਵਾਈ ਫੌਜ ਦੇ ਲੜਾਕੂ ਜਹਾਜ਼ ਸੁਖੋਈ-30 ਐੱਮਕੇ-1 ਵਿਚ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਏਅਰ ਵਰਜ਼ਨ ਦਾਸਫਲ ਪ੍ਰੀਖਣ ਕੀਤਾ ਗਿਆ ਸੀ। ਮਿਜ਼ਾਈਲ ਨੈ ਤਾਅ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਦੁਸ਼ਮਣ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਫਾਈਟਰ ਜੈੱਟ ਵਿਚ ਲਗਾਏ ਗਏ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੂੰ ਪੂਰੀ ਤਰ੍ਹਾਂ ਤੋਂ ਦੇਸ਼ ਵਿਚ ਹੀ ਵਿਕਸਤ ਕੀਤਾ ਗਿਆ ਹੈ। ਇਸ ਵਿਚ ਰੈਮਜੇਟ ਇੰਜਣ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਕਿ ਇਸ ਦੀ ਰਫਤਾਰ ਤੇ ਨਿਸ਼ਾਨਾ ਹੋ ਖਤਰਨਾਕ ਹੋਵੇ।

Comment here

Verified by MonsterInsights