ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਦੋਸ਼ੀਆਂ ਨੂੰ 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਪਨ ਸ਼ਰਮਾ ਆਈ.ਪੀ.ਐਸ. ਐਸਐਸਪੀ ਦਿਹਾਤੀ ਜਲੰਧਰ ਨੇ ਦੱਸਿਆ ਕਿ ਗੈਂਗਸਟਰਾਂ ਵਿਰੁੱਧ ਜਲਾਈ ਗਈ ਮੁਹਿਮ ਤਹਿਤ ਜਲੰਧਰ ਦਿਹਾਤੀ ਦੀ ਪੁਲਿਸ ਨੇ ਹਥਿਆਰਬੰਦ ਡਕੈਤੀਆਂ, ਕਤਲ, ਹਾਈਵੇਅ ਤੇ ਲੁੱਟਾਂ ਖੋਹਾਂ, ਕਰਨ ਵਾਲੇ 2 ਗਿਰੋਹਾਂ ਦੇ 4 ਦੋਸ਼ੀਆਂ ਨੂੰ 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਹ ਗਿਰੋਹ ਪਿਛਲੇ 2 ਸਾਲਾਂ ਤੋਂ ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਅਤੇ ਨਵਾਂ ਸ਼ਹਿਰ ਦੇ ਆਮ ਖੇਤਰ ਵਿੱਚ ਸਰਗਰਮ ਹਨ। ਉਹ ਤਿੰਨ ਸਾਲਾ ਤੋਂ ਆਪਣੇ ਘਰਾਂ ਵਿੱਚ ਨਹੀ ਰਹਿ ਰਹੇ ਸਨ। ਇਸ ਲਈ ਇਨ੍ਹਾਂ ਨੂੰ ਟਰੈਕ ਕਰਨਾ ਇਕ ਵੱਡੀ ਚੁਣੌਤੀ ਸੀ। 1-04-2012 ਨੂੰ ਭੁਵਨੇਸ਼ਵਰ ਕੁਮਾਰ ਨੂੰ 03 ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਸੀ। ਜਦੋਂ ਉਹ ਆਪਣੇ ਭਰਾ ਸਮੇਤ ਤੱਲ੍ਹਣ ਰੋਡ ‘ਤੇ ਮੋਟਰਸਾਇਕਲ ‘ਤੇ ਜਾ ਰਿਹਾ ਸੀ। ਮੁੱਖ ਅਫਸਰ ਥਾਣਾ ਪਤਾਰਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 48 ਘੰਟੇ ਦੇ ਅੰਦਰ ਅੰਦਰ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਨ੍ਹਾਂ ਮੁਲਜ਼ਮਾਂ ਪਾਸੋਂ 3 ਦੇਸੀ ਹਥਿਆਰ ਅਤੇ ਅਪਰਾਧ ਵਿਚ ਵਰਤੇ ਗਏ 2 ਵਾਹਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸਾਹਿਲ, ਅਵਤਾਰ ਅਤੇ ਜਤਿਨ ਵਜੋਂ ਹੋਈ ਹੈ। ਇਨ੍ਹਾਂ ਦੇ ਖਿਲਾਫ ਜਲੰਧਰ ਅਤੇ ਫਰੀਦਕੋਟ ਜਿਲ੍ਹਿਆਂ ਵਿੱਚ ਲੁੱਟ-ਖੋਹ ਦੇ ਕਈ ਮੁਕੱਦਮੇ ਦਰਜ ਹਨ। ਪਿਛਲੇ ਦਿਨੀਂ ਗੁਰਾਇਆ ਨੇੜੇ 03 ਹਥਿਆਰਬੰਦ ਲੁਟੇਰਿਆ ਵਲੋਂ ਇੱਕ ਕਰੇਟਾ ਕਾਰ ਲੁੱਟੀ ਗਈ ਸੀ ਇਸੇ ਦਿਨ ਇਸ ਗਿਰੋਹ ਨੇ ਇਸੇ ਇਲਾਕੇ ਵਿੱਚ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ।
Comment here