ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਸੀ ਕਿ ਜਨਰਲ ਕੈਟਾਗਰੀ ਵਾਲਿਆਂ ਨੂੰ ਮੁਫਤ ਬਿਜਲੀ ਦਾ ਉਹ ਫਾਇਦਾ ਨਹੀਂ ਦਿੱਤਾ ਜੋ ਐੱਸੀ ਪਰਿਵਾਰਾਂ ਨੂੰ ਦੇ ਦਿੱਤਾ ਗਿਆ ਹੈ। ਬਿਜਲੀ ਮੰਤਰੀ ਵੱਲੋਂ ਇਸ ਬਾਰੇ ਸਪੱਸ਼ਟ ਕੀਤਾ ਗਿਆ ਕਿ ਸਾਰੇ SC/BC ਪਰਿਵਾਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਪੱਸ਼ਟ ਕੀਤਾ ਹੈ ਕਿ ਜੇ SC/BC ਪਰਿਵਾਰ ਦਾ ਬਿਜਲੀ ਲੋਡ 1 ਕਿਲੋਵਾਟ ਤੋਂ ਵੱਧ ਹੈ ਤੇ ਉਹ ਟੈਕਸ ਭਰਦਾ ਹੈ ਤਾਂ 601 ਯੂਨਿਟਾਂ ਆਉਣ ‘ਤੇ ਉਸ ਨੂੰ ਜਨਰਲ ਕੈਟਾਗਿਰੀ ਵਾਂਗ ਪੂਰਾ ਬਿੱਲ ਭਰਨਾ ਪਵੇਗਾ ।

ਸਿਰਫ 1 ਕਿਲੋਵਾਟ ਤੱਕ ਲੋਡ ਵਾਲੇ SC/BC ਪਰਿਵਾਰਾਂ ਤੇ ਨਾਨ-ਟੈਕਸ ਪੇਅਰ ਨੂੰ ਹੀ ‘ਆਪ’ ਸਰਕਾਰ ਵੱਲੋਂ ਦਿੱਤੀ ਗਈ ਮੁਫਤ ਬਿਜਲੀ ਯੋਜਨਾ ਦਾ ਲਾਭ ਮਿਲੇਗਾ। ਸਾਰੇ ਐੱਸ. ਸੀ., ਬੀ. ਸੀ., ਫ੍ਰੀਡਮ ਫਾਈਟਰ, ਬੀ. ਪੀ. ਐੱਲ. ਪਰਿਵਾਰ ਜੇਕਰ ਉਹ ਟੈਕਸ ਭਰਦੇ ਹਨ ਤਾਂ ਉਨ੍ਹਾਂ ਨੂੰ ਜਨਰਲ ਕੈਟਾਗਰੀ ਵਾਲਿਆਂ ਵਾਂਗ ਹੀ ਸਾਰਾ ਬਿਲ ਅਦਾ ਕਰਨਾ ਹੋਵੇਗਾ। ਜੋ ਪਰਿਵਾਰ ਪਹਿਲਾਂ 200 ਯੂਨਿਟ ਮੁਫਤ ਬਿਜਲੀ ਦਾ ਫਾਇਦਾ ਲੈ ਰਹੇ ਸਨ, ਤਕਰੀਬਨ ਉਨ੍ਹਾਂ ਨੂੰ ਹੀ ਇਸ ਯੋਜਨਾ ਦਾ ਫਾਇਦਾ ਹੋ ਸਕੇਗਾ।
Comment here