Site icon SMZ NEWS

ਪਾਕਿਸਤਾਨ ਦੇ ਪਹਿਲੇ ਸਿੱਖ ਇੰਸਪੈਕਟਰ ਨੂੰ ISI ਨੇ ਕੀਤਾ ਗਾਇਬ, SGPC ਨੇ ਲਿਆ ਸਖਤ ਨੋਟਿਸ

ਲਾਹੌਰ ਸ਼ਹਿਰ ਦੇ ਸਰਹੱਦੀ ਪਿੰਡ ਡੇਰਾ ਚਾਹਲ ਵਿਚਲੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੇ ‘ਚੋਂ ਕੱਢੇ ਜਾਣ ਦੇ ਬਾਅਦ ਲਾਹੌਰ ਦੀ ਸ਼ਹਿਰੀ ਆਬਾਦ ਵਿਚ ਕਿਰਾਏ ਦੇ ਮਕਾਨ ਵਿਚ ਆਪਣੇ ਪਰਿਵਾਰ ਸਣੇ ਰਹਿ ਰਹੇ ਅਤੇ ਸਰਹੱਦੀ ਖੇਤਰ ਜੱਲੋ ਕੀ ਮੋੜ ਵਿਖੇ ਇੱਕ ਮਾਲ ਵਿਚ ਸਕਿਓਰਿਟੀ ਗਾਰਡ ਵਜੋਂ ਸੇਵਾਵਾਂ ਦੇ ਰਹੇ ਪਾਕਿਸਾਤਨੀ ਪੰਜਾਬ ਪੁਲਿਸ ਦੇ ਪਹਿਲੇ ਸਿੱਖ ਇੰਸਪੈਕਟਰ ਟ੍ਰੈਫਿਕ ਵਾਰਡਨ ਗੁਲਾਬ ਸਿੰਘ ਸ਼ਾਹੀਨ ਨੂੰ ਖੁਫੀਆ ਏਜੰਸੀ ਏਐੱਸਆਈ ਵੱਲੋਂ ਗਾਇਬ ਕਰਕੇ ਕਿਸੇ ਗੁਪਤ ਥਾਂ ‘ਤੇ ਰੱਖੇ ਜਾਣ ਦੀ ਖਬਰ ਮਿਲੀ ਹੈ।

ਕਿਸੇ ਵਿਵਾਦ ਦੇ ਚੱਲਦਿਆਂ ਉਸ ਨੂੰ ਇੰਪੈਕਟਰ ਦੀ ਨੌਕਰੀ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ ਜਿਸ ਦਾ ਮਾਮਲਾ ਅਜੇ ਵੀ ਅਦਾਲਤ ਵਿਚ ਹੈ। ਕੁਝ ਪਾਕਿ ਸਿੱਖਾਂ ਨੇ ਦੱਸਿਆ ਕਿ ਗੁਲਾਬ ਸਿੰਘ ਨੂੰ ਲਗਭਗ ਇਕ ਹਫਤਾ ਪਹਿਲਾਂ ਆਈ. ਐੱਸ. ਆਈ. ਨੇ ਉਸ ਦੇ ਘਰ ਤੋਂ ਚੁੱਕਿਆ ਸੀ ਤੇ ਉਸ ਦੇ ਪਰਿਵਾਰ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਸ ਨੂੰ ਕਿਸ ਦੋਸ਼ ਹੇਠ ਹਿਰਾਸਤ ਵਿਚ ਲਿਆ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫ਼ੀ ਅਤੇ ਵਧੀਕੀਆਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸ. ਗੁਲਾਬ ਸਿੰਘ ਸ਼ਾਹੀਨ ਦਾ ਇੱਕ ਖੁਫੀਆ ਏਜੰਸੀ ਵੱਲੋਂ ਲਾਪਤਾ ਹੋਣਾ ਘੱਟ ਗਿਣਤੀਆਂ ‘ਤੇ ਜਬਰ ਦੀ ਕਾਰਵਾਈ ਹੈ।

Exit mobile version