Indian PoliticsNationNewsPunjab newsWorld

ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ ਬਰੀਡ ਦੇ ਕੁੱਤੇ ਵੇਚਣ ਸਣੇ ਘਰ ‘ਚ ਰੱਖਣ ‘ਤੇ ਪਾਬੰਦੀ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤੇ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਹਿੱਤ ਵਿੱਚ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਪਿੱਟ ਬੁੱਲ ਕੁੱਤੇ, ਅਮਰੀਕਨ ਪਿੱਟ ਬੁੱਲ, ਅਮਰੀਕਨ ਬੁਲੀ ਜਾਂ ਬੁਲੀ ਕੁੱਤੇ ਜਾਂ ਪਾਕਿਸਤਾਨੀ ਬੁਲੀ ਦੀ ਬਰੀਡ ਦੇ ਕੁੱਤੇ ਵੇਚਣ, ਡੌਗ ਫਾਈਟਸ ਤੇ ਡੌਗ ਬੈਟਿੰਗ ‘ਤੇ ਪੂਰੀ ਤਰ੍ਹਾਂ ਰੋਕ ਲਾਉਣ ਅਤੇ ਮਿਊਂਸੀਪਲਟੀ ਵੱਲੋਂ ਇਸ ਬਰੀਡ ਦੇ ਕੁੱਤੇ ਨਜ਼ਰ ਆਉਣ ‘ਤੇ ਤੁਰੰਤ ਉਨ੍ਹਾਂ ਨੂੰ ਜ਼ਬਤ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਸਾਰੇ ਬਰੀਡਰਾਂ ਨੂੰ ਇਸ ਤਰ੍ਹਾਂ ਦੇ ਕੁੱਤੇ ਰੱਖਣ ਤੋਂ ਰੋਕਿਆ ਜਾਵੇ ਅਤੇ ਜੇਕਰ ਕੋਈ ਬਰੀਡਰ ਇਨ੍ਹਾਂ ਕੁੱਤਿਆਂ ਦੀ ਬਰੀਡਿੰਗ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਡਾਇਰੈਕਟਰ ਪਸ਼ੂ ਪਾਲਣ ਵਿਕਾਸ ਸ਼ਾਖਾ ਪੰਜਾਬ ਨੇ ਪੱਤਰ ਲਿਖ ਕੇ ਧਿਆਨ ਵਿੱਚ ਲਿਆਂਦਾ ਹੈ ਕਿ ਜ਼ਿਲ੍ਹਾ ਸੰਗਰੂਰ ਅੰਦਰ ਪਿੱਟ ਬੁੱਲ ਕੁੱਤੇ, ਅਮਰੀਕਨ ਪਿੱਟ ਬੁੱਲ, ਅਮਰੀਕਨ ਬੁਲੀ, ਬੁਲੀ ਕੁੱਤੇ ਜਾਂ ਪਾਕਿਸਤਾਨੀ ਬੁਲੀ ਦੀ ਗੈਰ ਕਾਨੂੰਨੀ ਤੌਰ ‘ਤੇ ਡੌਗ ਫਾਈਟਸ, ਡੌਗ ਬੈਟਿੰਗ ਕਰਵਾਉਣ ਸਬੰਧੀ ਕਈ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਜਾਨਵਰ ਬਹੁਤ ਖ਼ਤਰਨਾਕ ਹੋਣ ਕਰਕੇ ਪਾਲਤੂ ਜਾਨਵਰ ਦੇ ਤੌਰ ‘ਤੇ ਘਰ ਵਿੱਚ ਨਹੀਂ ਰੱਖੇ ਜਾ ਸਕਦੇ।

Comment here

Verified by MonsterInsights