Indian PoliticsNationNewsPunjab newsWorld

ਸੋਨੀਆ ਗਾਂਧੀ ਘਰ ਨੇਤਾਵਾਂ ਦੀ ਐਮਰਜੈਂਸੀ ਮੀਟਿੰਗ! ਪ੍ਰਸ਼ਾਂਤ ਕਿਸ਼ੋਰ ਨੇ 2024 ਲਈ ਦੱਸੀ ਚੋਣਾਵੀ ਰਣਨੀਤੀ

ਕਾਂਗਰਸ ਨੇ ਹੁਣ 2024 ਵਿੱਚ ਬੀਜੇਪੀ ਨੂੰ ਟੱਕਰ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਵਿੱਚ ਕਾਂਗਰਸ ਨੇ ਸ਼ਨੀਵਾਰ ਨੂੰ ਅਚਾਨਕ ਇੱਕ ਹਾਈਲੈਵਲ ਬੈਠਕ ਬੁਲਾਈ। 10 ਜਨਪਥ ਵਿੱਚ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਵੱਡੇ ਨੇਤਾਵਾਂ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਵੀ ਮੌਜੂਦ ਸਨ। ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਨੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ‘ਤੇ ਚਰਚਾ ਕੀਤੀ।

Apocalypse of hatred, bigotry, intolerance, untruth engulfing country: Sonia  Gandhi

ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇਤਾਵਾਂ ਦੇ ਸਾਹਮਣੇ ਵਿਸਥਾਰ ਨਾਲ ਪੇਸ਼ਕਸ਼ ਦਿੱਤੀ ਹੈ। ਨਾਲ ਹੀ 2024 ਦੀਆਂ ਤਿਆਰੀਆਂ ਨੂੰ ਲੈ ਕੇ ਰੋਡਮੈਪ ਵੀ ਦੱਸਿਆ। ਇਸ ਦੌਰਾਨ ਗਰੁੱਪ ਡਿਸਕਸ਼ਨ ਦੇ ਨਾਲ ਹੀ ਨਿੱਜੀ ਚਰਚਾ ਵੀ ਹੋਈ।

ਕਾਂਗਰਸ ਨੇਤਾ ਅੰਬਿਕਾ ਸੋਨੀ, ਦਿਗਵਿਜੇ ਸਿੰਘ, ਮੱਲਿਕਾਰਜੁਨ ਖੜਗੇ ਤੇ ਅਜੇ ਮਾਕਨ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਮੀਟਿੰਗ ਵਿੱਚ ਸ਼ਾਮਲ ਹੋਏ। ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਕੇਸੀ ਵੇਣੁਗੋਪਾਲ ਵੀ ਬੈਠਕ ਵਿੱਚ ਮੌਜਦ ਰਹੇ। ਮੀਟਿੰਗ ਦੁਪਹਿਰ ਲਗਭਗ 3 ਵਜੇ ਖਤਮ ਹੋ ਗਈ।

ਮੀਟਿੰਗ ਵਿੱਚ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਪਾਰਟੀ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਨੂੰ ਬਤੌਰ ਚੁਣਾਵੀ ਰਣਨੀਤੀਕਾਰ ਪਾਰਟੀ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੀ। ਕਾਂਗਰਸ ਚਾਹੁੰਦੀ ਹੈ ਕਿ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਪਾਰਟੀ ਦੀ ਮੈਂਬਰਸ਼ਿਪ ਲੈਣ ਤੇ ਫਿਰ ਇੱਕ ਵਰਕਰ ਵਾਂਗ ਕੰਮ ਕਰਨ।ਮੀਟਿੰਗ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਲਗਭਗ 370 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰਨੇ ਚਾਹੀਦੇ ਹਨ। ਉਨ੍ਹਾਂ ਦੀ ਮੰਨੀਏ ਤਾਂ ਇਹ ਉਹ ਸੀਟਾਂ ਹਨ ਜਿਥੇ ਪਾਰਟੀ ਜ਼ਿਆਦਾ ਮਜ਼ਬੂਤ ਹੈ। ਬਾਕੀ ਸੀਟਾਂ ‘ਤੇ ਗਠਜੋੜ ਦੇ ਸਾਥੀਆਂ ਨੂੰ ਉਮੀਦਵਾਰ ਉਤਾਰਨ ਦਾ ਮੌਕਾ ਦਿੱਤਾ ਜਾਵੇ। ਇਸ ਸਭ ਤੋਂ ਇਲਾਵਾ ਪ੍ਰਸ਼ਾਂਤ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਪਾਰਟੀ ਨੂੰ ਇਸ ਵਾਰ ਜ਼ਿਆਦਾ ਫੋਕਸ ਉਨ੍ਹਾਂ ਰਾਜਾਂ ‘ਤੇ ਕਰਨਾ ਚਾਹੀਦਾ ਹੈ ਜਿਥੇ ਪਹਿਲਾਂ ਤੋਂ ਉਸ ਦੀ ਸਥਿਤੀ ਮਜ਼ਬੂਤ ਹੈ।

Comment here

Verified by MonsterInsights