ਭਾਰਤ ਵਿੱਚ ਕੋਰੋਨਾ ਵਾਇਰਸ ਖਿਲਾਫ ਇੱਕ ਹੋਰ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਇਸ ਨੂੰ ਰੈਫਰੀਜਰੇਟਰ ਜਾਂ ਕੋਲਡ ਸਟੋਰੇਜ ਵਿੱਚ ਰਖਣ ਦੀ ਲੋੜ ਨਹੀਂ ਹੋਵੇਗੀ। ਇਹ ਟੀਕਾ ਗਰਮ ਮੌਸਮ ਨੂੰ ਵੀ ਸਹਿਣ ਕਰ ਲਵੇਗਾ। ਨਾਲ ਹੀ ਡੇਲਟਾ ਤੇ ਓਮੀਕ੍ਰਾਨ ਸਣੇ ਕੋਰੋਨਾ ਵਾਇਰਸ ਦੇ ਹੋਰ ਵੇਰੀਏਂਟ ਖਿਲਾਫ ਮਜ਼ਬੂਤ ਐਂਟੀਬਾਡੀ ਪੈਦਾ ਕਰਨ ਵਿੱਚ ਅਸਰਦਾਰ ਹੋਵੇਗਾ।
ਚੂਹਿਆਂ ‘ਤੇ ਕੀਤੀ ਗਈ ਸਟੱਡੀ ਵਿੱਚ ਇਹ ਗੱਲ ਸਾਹਮਣੇ ਆਈ ਹੈ। ਬੇਂਗਲੁਰੂ ਵਿੱਚ ਸਥਿਤ ਭਾਰਤੀ ਵਿਗਿਆਨ ਸੰਸਥਾਨ ਤੇ ਬਾਇਓਟੇਕ ਦੀ ਸਟਾਰਟ-ਅਪ ਕੰਪਨੀ ‘ਮਾਇਨਵੈਕਸ’ ਵੱਲੋਂ ਇਹ ਟੀਕਾ ਤਿਆਰ ਕੀਤਾ ਜਾ ਰਿਹਾ ਹੈ। ਟੀਕੇ ਵਿੱਚ ਵਾਇਰਲ ਸਪਾਈਕ ਪ੍ਰੋਟੀਨ ਦੇ ਇੱਕ ਹਿੱਸੇ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਰਿਸੈਪਟਰ-ਬਾਇੰਡਿੰਗ ਡੋਮੇਨ (ਆਰ.ਬੀ.ਡੀ.) ਕਿਹਾ ਜਾਂਦਾ ਹੈ।
ਗਰਮੀ ਨੂੰ ਸਹਿਣ ਕਰਨ ਵਾਲੇ ਇਸ ਕੋਵਿਡ-19 ਟੀਕੇ ਨੂੰ ਚਾਰ ਹਫਤਿਆਂ ਲਈ 37 ਡਿਗਰੀ ਸੈਲਸੀਅਸ ਤੇ 90 ਮਿੰਟ ਤੱਕ 100 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਰਖਿਆ ਜਾ ਸਕਦਾ ਹੈ।
ਆਸਟ੍ਰੇਲੀਆ ਦੇ ਕਾਮਨਵੈਲਥ ਸਾਇੰਟਿਸਟ ਐਂਡ ਇੰਡਸਟ੍ਰੀਅਲ ਰਿਸਰਚ ਆਰਗੇਨਾਈਜ਼ੇਸ਼ਨ (ਸੀ.ਐੱਸ.ਆਈ.ਆਰ.ਓ.) ਦੇ ਰਿਸਰਚਰਸ ਦੀ ਇੱਕ ਟੀਮ ਨੇ ਕਿਹਾ ਕਿ ਵਧੇਰੇ ਟੀਕਿਆਂ ਨੂੰ ਅਸਰਦਾਰ ਰਖਣ ਲਈ ਰੈਫਰੀਜਰੇਸ਼ਨ ਦੀ ਲੋੜ ਹੁੰਦੀ ਹੈ। ਆਕਸਫੋਰਡ-ਐਸਟ੍ਰਾਜੇਨੇਕਾ ਵੈਕਸੀਨ, ਜਿਸ ਨੂੰ ਭਾਰਤ ਵਿੱਚ ਕੋਵੀਸ਼ਿਲਡ ਵਰਜੋਂ ਜਾਣਿਆ ਜਾਂਦਾ ਹੈ, ਨੂੰ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਰਖਣਾ ਹੁੰਦਾ ਹੈ, ਜਦਕਿ ਫਾਈਜ਼ਰ ਟੀਕੇ ਲਈ ਸਿਫਰ ਤੋਂ 70 ਡਿਗਰੀ ਹੇਠਾਂ ਤੱਕ ਦੀ ਲੋੜ ਹੁੰਦੀ ਹੈ।
Comment here