NationNewsWorld

‘ਸ਼ਹਿਬਾਜ਼ ਸ਼ਰੀਫ. ਇੰਟਰਨੈਸ਼ਨਲ ਭਿਖਾਰੀ’, ਪਾਕਿਸਤਾਨੀ PM ਦਾ ਨੈਸ਼ਨਲ ਅਸੈਂਬਲੀ ‘ਚ ਸਾਂਸਦ ਨੇ ਉਡਾਇਆ ਮਜ਼ਾਕ

ਬੇਸ਼ੱਕ ਪਾਕਿਸਤਾਨ ਵਿੱਚ ਸਿਆਸੀ ਸੰਕਟ ਖ਼ਤਮ ਹੋ ਚੁੱਕਾ ਹੈ ਪਰ ਸਿਆਸੀ ਪਾਰਟੀਆਂ ਖਾਸਕਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਤੇ ਹੋਰ ਸਾਰੀਆਂ ਪਾਰਟੀਆਂ ਦੀ ਟਕਰਾਹਤ ਸੰਸਦ ਤੋਂ ਲੈ ਕੇ ਰੋਡ ਤੱਕ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਇੱਕ ਸਾਂਸਦ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ‘ਇੰਟਰਨੈਸ਼ਨਲ ਭਿਖਾਰੀ‘ ਬੋਲ ਰਹੇ ਹਨ। ਉਨ੍ਹਾਂ ਦਾ ਵੀਡੀਓ ਨੈਸ਼ਨਲ ਅਸੈਂਬਲੀ ਵਿੱਚ ਹੀ ਕਿਰਾਡ ਕੀਤਾ ਗਿਆ ਹੈ ਤੇ ਹੁਣ ਇਹ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

PTI MP make fun
PTI MP make fun

ਰਿਪੋਰਟਾਂ ਮੁਤਾਬਕ ਇਹ ਵੀਡੀਓ ਉਦੋਂ ਦਾ ਹੈ ਜਦੋਂ ਸ਼ਹਿਬਾਜ਼ ਸ਼ਰੀਫ ਪਾਕਿਸਤਾਨੀ ਸੰਸਦ ਵਿੱਚ ਭਰੋਸਗੀ ਵੋਟ ਹਾਸਲ ਕਰ ਰਹੇ ਸਨ, ਉਸ ਵੇਲੇ ਇਮਰਾਨ ਖਾਨ ਦੀ ਪਾਰਟੀ ਦੇ ਸਾਂਸਦ ਫਹੀਮ ਖਾਨ ਨੇ ਸ਼ਹਿਬਾਜ਼ ਨੂੰ ਇੰਟਰਨੈਸ਼ਨਲ ਭਿਖਾਰੀ ਦੱਸ ਕੇ ਇੱਕ ਵੀਡੀਓ ਪੋਸਟ ਕੀਤਾ। ਇਸ ਵੀਡੀਓ ਵਿੱਚ ਸ਼ਹਿਬਾਜ਼ ਸ਼ਰੀਫ ਵੀ ਨਜ਼ਰ ਆ ਰਹੇ ਹਨ। ਕਰਾਚੀ ਤੋਂ ਸਾਂਸਦ ਫਹੀਮ ਖਾਨ ਨੇ ਸ਼ਹਿਬਾਜ਼ ਸ਼ਰੀਫ ਦੇ ਸਾਹਮਣੇ ਹੀ ਇਹ ਵੀਡੀਓ ਸ਼ੂਟ ਕੀਤਾ ਹੈ। ਵੀਡੀਓ ਵਿੱਚ ਫਹੀਮ ਸਿਰਫ ਕੁਝ ਦੇਰ ਲਈ ਨਜ਼ਰ ਆਉਂਦੇ ਹਨ ਤੇ ਇਸ ਦੇ ਬਾਅਦ ਹ ਕੈਮਰਾ ਸ਼ਹਿਬਾਜ਼ ਸ਼ਰੀਫ ਵੱਲ ਮੋੜ ਦਿੰਦੇ ਹਨ। ਫਹੀਮ ਕਹਿੰਦੇ ਹਨ ਕਿ ਸ਼ਹਿਬਾਜ਼ਨ ਸ਼ਰੀਫ ਅੰਤਰਰਾਸ਼ਟਰੀ ਭਿਖਾਰੀ ਹਨ।

Comment here

Verified by MonsterInsights