ਯੂਕਰੇਨ-ਰੂਸ ਯੁੱਧ ਵਿਚ ਮਾਰੀਉਪੋਲ ‘ਚ ਰੂਸੀ ਫੌਜ ਨੇ ਵੱਡੀ ਸਫਲਤਾ ਦਾ ਦਾਅਵਾ ਕੀਤਾ ਹੈ। ਮਾਰੀਉਪੋਲ ਵਿਚ ਯੂਕਰੇਨ ਦੀ ਪੂਰੀ ਬ੍ਰਿਗੇਡ ਨੇ ਆਤਮ ਸਮਰਪਣ ਕਰ ਦਿਤਾ ਹੈ। ਯੂਕਰੇਨ ਦੀ 36ਵੀਂ ਮਰੀਨ ਬ੍ਰਿਗੇਡ ਨੇ ਆਤਮ ਸਮਰਪਣ ਕੀਤਾ ਹੈ। 1026 ਸੈਨਿਕਾਂ ਨੇ ਹਥਿਆਰ ਵੀ ਦੇ ਦਿੱਤੇ ਹਨ। ਹਥਿਆਰ ਦੇਣ ਵਾਲਿਆਂ ਵਿਚ 162 ਯੂਕਰੇਨੀ ਅਧਿਕਾਰੀ ਵੀ ਸ਼ਾਮਲ ਹਨ।
ਰੂਸ ਦਾ ਦਾਅਵਾ ਹੈ ਕਿ ਦੋਨੇਤਸਕ ਦੇ ਬਾਗੀਆਂ ਨਾਲ ਰੂਸੀ ਫੌਜ ਨੇ ਜੋ ਘੇਰਾਬੰਦੀ ਕੀਤੀ ਸੀ, ਉਸ ਵਿਚ ਰੂਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਤੋਂ ਪਹਿਲਾਂ ਆਹਮਣੇ-ਸਾਹਮਣੇ ਦੀ ਲੰਬੀ ਲੜਾਈ ਚੱਲੀ ਜਿਸ ਤੋਂ ਬਾਅਦ 95 ਫੀਸਦੀ ਇਲਾਕੇ ਵਿਚ ਰੂਸ ਨੇ ਕਬਜ਼ਾ ਕਰ ਲਿਆ।
ਕ੍ਰੀਵਰੀ ਖੈਰਸਾਨ ਨਾਲ ਬਿਲਕੁਲ ਨੇੜੇ ਲੱਗਦਾ ਇਲਾਕਾ ਹੈ। ਇਥੋਂ 50 ਕਿਲੋਮੀਟਰ ਦੀ ਦੂਰੀ ‘ਤੇ ਰੂਸੀ ਫੌਜ ਰੁਕੀ ਹੋਈ ਹੈ। ਕ੍ਰੀਵਰੀ ਰਾਸ਼ਟਰਪਤੀ ਜੇਲੇਂਸਕੀ ਦਾ ਵੀ ਇਲਾਕਾ ਹੈ। ਇਥੇ ਲੜਾਈ ਲਗਾਤਾਰ ਜਾਰੀ ਹੈ। ਕ੍ਰੀਵਰੀ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੁੰਦਰ ਤੋਂ ਆਉਣਾ-ਜਾਣਾ ਬਿਲਕੁਲ ਰੁਕ ਗਿਆ ਹੈ। ਇਹ ਇਕਨਾਮਿਕ ਹਬ ਹੈ ਅਤੇ ਇਸਪਾਤ ਦਾ ਸੈਂਟਰ ਵੀ ਹੈ। ਇਸ ਲਈ ਇਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਥੋਂ ਦੇ ਬਾਹਰੀ ਇਲਾਕਿਆਂ ਵਿਚ 15 ਪਿੰਡ ਹਨ ਜਿਥੇ ਆਰ-ਪਾਸ ਦੀ ਲੜਾਈ ਛਿੜੀ ਹੋਈ ਹੈ।