ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਂਗਰਸ ਦੇ ਕੁਝ ਸਾਬਕਾ ਕੈਬਨਿਟ ਮੰਤਰੀਆਂ ਵੱਲੋਂ ਕੋਠੀਆਂ ਵਿਚ ਰੱਖੇ ਗਏ ਸਾਮਾਨ ਨੂੰ ਵਿਭਾਗਦੇ ਸਪੁਰਦ ਨਹੀਂ ਕੀਤਾ ਗਿਆ ਹੈ। ਉਨ੍ਹਾਂ ਵਿੱਚੋਂ ਇੱਕ ਨਾਂ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਰਜ਼ੀਆ ਸੁਲਤਾਨਾ ਦਾ ਵੀ ਹੈ।
ਬਾਕੀ ਮੰਤਰੀਆਂ ਤੋਂ ਬਾਅਦ ਹੁਣ ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਉੁਨ੍ਹਾਂ ਦੀ ਕੋਠੀ ਵਿਚ ਮੌਜੂਦ ਸਾਮਾਨ ਨੂੰ ਲੈ ਕੇ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ ਵਿਚ ਕਿਹਾ ਗਿਆ ਹੈ ਕਿ ਸਮਾਨ ਨੂੰ ਪੰਜਾਬ ਸਿਵਲ ਸਕੱਤਰੇਤ-1, ਸੈਕਟਰ-1 ਚੰਡੀਗੜ੍ਹ ਵਿਖੇ ਸਾਈਕਲ ਸ਼ੈੱਡ ਵਿਚ ਬਣੇ ਸਟੋਰ ਵਿਚ ਜਮ੍ਹਾ ਕਰਵਾਇਆ ਜਾਵੇ ਜਾਂ ਸਮਾਨ ਦਾ ਕੁੱਲ ਖਰਚਾ ਚੈੱਕ/ਡੀਡੀ ਰਾਹੀਂ ਕਾਰਜਕਾਰੀ ਇੰਜੀਨੀਅਰ, ਬਿਜਲੀ ਮੰਡਲ, ਪੰ. ਲੋ. ਨਿ. ਵਿ. ਭ ਤੇ ਮ ਸ਼ਾਖਾ, ਐੱਸ. ਸੀ. ਓ.-35, ਦੂਜੀ ਮੰਜ਼ਿਲ, ਸੈਕਟਰ-17-ਈ, ਚੰਡੀਗੜ੍ਹ ਵਿਖੇ ਜਮ੍ਹਾ ਕਰਵਾਉਣ।
ਦੱਸ ਦੇਈਏ ਕਿ ਕਾਂਗਰਸ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਇਹ ਚਿੱਠੀ 7 ਅਪ੍ਰੈਲ ਨੂੰ ਲਿਖੀ ਗਈ ਸੀ।