Site icon SMZ NEWS

ਦਿੱਲੀ, ਹਰਿਆਣਾ ਸਣੇ ਦੇਸ਼ ਦੇ 29 ਜ਼ਿਲ੍ਹਿਆਂ ‘ਚ ਕੋਰੋਨਾ ਦਾ ਗ੍ਰਾਫ ਚੜ੍ਹਿਆ, ਚੌਥੀ ਲਹਿਰ ਦੀ ਆਹਟ!

ਦੇਸ਼ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਫੈਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੀ ਚੌਥੀ ਲਹਿਰ ਦਾ ਖਤਰਾ ਵੱਧ ਗਿਆ ਹੈ। ਮੰਗਲਵਾਰ ਨੂੰ ਪੂਰੀ ਦੁਨੀਆਂ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ। ਉੱਥੇ ਹੀ ਦੁਨੀਆ ਦੇ 10 ਦੇਸ਼ਾਂ ਵਿੱਚ ਕੋਰੋਨਾ ਦੀ ਚੌਥੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਜਿਨ੍ਹਾਂ ਵਿੱਚ ਅਮਰੀਕਾ, ਬ੍ਰਾਜ਼ੀਲ, ਇਟਲੀ, ਫ਼ਰਾਂਸ, ਜਾਪਾਨ, ਥਾਈਲੈਂਡ, ਦੱਖਣੀ ਕੋਰੀਆ ਜਰਮਨੀ, ਆਸਟ੍ਰੇਲੀਆ, ਰੂਸ ਤੇ ਆਸਟ੍ਰੀਆ ਵਰਗੇ ਦੇਸ਼ ਸ਼ਾਮਿਲ ਹਨ।

Covid fourth wave scare

ਇਨ੍ਹਾਂ ਦੇਸ਼ਾਂ ਤੋਂ ਬਾਅਦ ਹੁਣ ਭਾਰਤ ਵਿੱਚ ਵੀ ਕੋਰੋਨਾ ਅੰਕੜੇ ਡਰਾ ਰਹੇ ਹਨ। ਦੇਸ਼ ਵਿੱਚ ਪਿਛਲੇ 28 ਦਿਨਾਂ ਵਿੱਚ ਕੋਰੋਨਾ ਕਾਰਨ 5,474 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 40 ਹਜ਼ਾਰ 866 ਲੋਕ ਸੰਕਰਮਿਤ ਪਾਏ ਗਏ ਹਨ । ਹਾਲਾਂਕਿ ਇਨ੍ਹਾਂ ਚਾਰ ਹਫ਼ਤਿਆਂ ਵਿੱਚ 58 ਹਜ਼ਾਰ 158 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਦੇ 29 ਜ਼ਿਲ੍ਹਿਆਂ ਵਿੱਚ ਕੋਰੋਨਾ ਬੇਕਾਬੂ ਹੋ ਚੁੱਕਿਆ ਹੈ। ਮੰਤਰਾਲੇ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਸਕਾਰਤਮਕਤਾ ਦਰ 5 ਫ਼ੀਸਦੀ ਤੋਂ ਵੱਧ ਹੈ।

ਦੇਸ਼ ਵਿੱਚ ਕੇਰਲਾ ਇੱਕ ਅਜਿਹਾ ਰਾਜ ਹੈ ਜਿਸਦੇ 14 ਜ਼ਿਲ੍ਹਿਆਂ ਵਿੱਚ ਹਾਲਤ ਸਭ ਤੋਂ ਖ਼ਰਾਬ ਹਨ । ਇਨ੍ਹਾਂ ਸਾਰੇ ਜ਼ਿਲ੍ਹਿਆਂ ਦੀ ਸਕਾਰਤਮਕਤਾ ਦਰ 10 ਫ਼ੀਸਦੀ ਤੋਂ ਵੱਧ ਹੈ। ਭਾਵ ਜੇਕਰ 100 ਲੋਕਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵਿੱਚੋਂ 10 ਤੋਂ ਵੱਧ ਲੋਕ ਸੰਕਰਮਿਤ ਪਾਏ ਜਾਂਦੇ ਹਨ । ਇਸੇ ਤਰ੍ਹਾਂ ਮਿਜ਼ੋਰਮ ਦੇ 7 ਜ਼ਿਲ੍ਹਿਆਂ ਵਿੱਚ ਸਕਾਰਤਮਕਤਾ ਦਰ 10 ਫ਼ੀਸਦੀ ਤੋਂ ਵੱਧ ਹੈ।

Covid fourth wave scare

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਮੰਗਲਵਾਰ ਨੂੰ ਕੋਰੋਨਾ ਦੇ 1088 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4,30,38,016 ‘ਤੇ ਪਹੁੰਚ ਗਈ ਹੈ। ਇੱਸ ਦੌਰਾਨ 26 ਲੋਕਾਂ ਦਿਉ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 5,21,736 ‘ਤੇ ਪਹੁੰਚ ਗਈ ਹੈ।

Exit mobile version