ਹਰਿਆਣਾ ਵਿਚ ਸਾਬਕਾ ਮੰਤਰੀ ਤੇ ‘ਆਪ’ ਨੇਤਾ ਨਿਰਮਲ ਸਿੰਘ ਵੱਲੋਂ ਆਪਣੀ ਤਿੰਨ ਪੈਨਸ਼ਨ ਛੱਡਣ ਦੇ ਐਲਾਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ‘ਅਸੀਂ ਲੋਕ ਸਿਆਸਤ ਵਿਚ ਸੇਵਾ ਲਈ ਆਏ ਹਾਂ, ਪੈਸੇ ਕਮਾਉਣ ਨਹੀਂ।’ ਪੰਜਾਬ ਦੀ ਸਾਡੀ ਸਰਕਾਰ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਹੁਣ ਤੋਂ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਹੀ ਮਿਲੇਗੀ । ਮੈਂ ਉਮੀਦ ਕਰਦਾ ਹਾਂ ਕਿ ਹਰਿਆਣਾ ਸਰਕਾਰ ਵੀ ਅਜਿਹਾ ਹੁਕਮ ਕਰਨ ਦੀ ਹਿੰਮਤ ਕਰ ਸਕੇਗੀ।
ਅੰਬਾਲਾ ਦੇ ਨੱਗਲ ਤੋਂ ਚਾਰ ਵਾਰ ਵਿਧਾਇਕ ਤੇ ਦੋ ਵਾਰ ਸਾਬਕਾ ਮੰਤਰੀ ਰਹਿ ਚੁੱਕੇ ਨਿਰਮਲ ਸਿੰਘ ਨੇ ਆਪਣੀ ਤਿੰਨ ਪੈਨਸ਼ਨ ਛੱਡਣ ਦਾ ਐਲਾਨ ਕੀਤਾ ਹੈ। ਉਹ ਇਸ ਸਬੰਧੀ ਹਰਿਆਣਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਪ੍ਰਧਾਨ ਨੂੰ ਚਿੱਠੀ ਲਿਖ ਚੁੱਕੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 10 ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੇ ਸਾਬਕਾ ਵਿਧਾਇਕ ਦੇ ਤੌਰ ‘ਤੇ ਮਿਲਣ ਵਾਲੀ ਪੈਨਸ਼ਨ ਤੇ ਭੱਤੇ ਛੱਡਣ ਦਾ ਐਲਾਨ ਕੀਤਾ ਸੀ ਜੋ ਕਿ ਲਗਭਗ 5 ਲੱਖਰੁਪਏ ਬਣਦੇ ਹਨ। ਸ. ਬਾਦਲ ਤੋਂ ਬਾਅਦ ਹੁਣ ਹਰਿਆਣਾ ਵਿਚ ਨਿਰਮਲ ਸਿੰਘ ਅਜਿਹੇ ਪਹਿਲੇ ਸਾਬਕਾ ਵਿਧਾਇਕ ਬਣ ਗਏ ਹਨ ਜਿਨ੍ਹਾਂ ਨੇ ਆਪਣੀ ਪੈਨਸ਼ਨ ਛੱਡਣ ਦਾ ਐਲਾਨ ਕੀਤਾ ਹੈ। ਨਿਰਮਲ ਸਿੰਘ ਕੁਝ ਹੀ ਦਿਨ ਪਹਿਲਾਂ ਆਪਣੀ ਧੀ ਚਿਤਰਾ ਸਰਵਾਰਾ ਨਾਲ ਆਪ ਵਿਚ ਸ਼ਾਮਲ ਹੋਏ ਸਨ।
ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਕੈਪਟਨ ਅਜੇ ਯਾਦਵ ਨੂੰ 2 ਲੱਖ 38 ਹਜ਼ਾਰ, ਓਪੀ ਚੌਟਾਲਾ ਨੂੰ 2 ਲੱਖ 2 ਹਜ਼ਾਰ, ਸੰਪਤ ਸਿੰਘ ਨੂੰ 2 ਲੱਖ 14 ਹਜ਼ਾਰ, ਸਾਵਿਤਰੀ ਜਿੰਦਲ ਨੂੰ 90 ਹਜ਼ਾਰ, ਅਸ਼ੋਕ ਅਰੋੜਾ ਨੂੰ 1 ਲੱਖ 60 ਹਜ਼ਾਰ, ਚੰਦਰ ਮੋਹਨ ਬਿਸ਼ਨੋਈ ਨੂੰ 1 ਲੱਖ 52 ਹਜ਼ਾਰ, ਅਜੇ ਚੌਟਾਲਾ ਨੂੰ 90 ਹਜ਼ਾਰ, ਬਲਬੀਰ ਪਾਲ ਸ਼ਾਹ ਨੂੰ 2 ਲੱਖ 7 ਹਜ਼ਾਰ ਪੈਨਸ਼ਨ ਮਿਲਦੀ ਹੈ।
Comment here