Indian PoliticsNationNewsWorld

‘ਅਸੀਂ ਮਾਇਆਵਤੀ ਨੂੰ ਗਠਜੋੜ ਲਈ ਕਿਹਾ ਸੀ ਪਰ ਉਨ੍ਹਾਂ ਨੇ ਜਵਾਬ ਤੱਕ ਨਹੀਂ ਦਿੱਤਾ: ਰਾਹੁਲ ਗਾਂਧੀ

ਯੂਪੀ ਚੋਣਾਂ ਵਿਚ ਹਾਰ ਝੇਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ, ਬਸਪਾ ਨਾਲ ਗਠਜੋੜ ਕਰਨਾ ਚਾਹੁੰਦੀ ਸੀ। ਮਾਇਆਵਤੀ ਨੂੰ ਮੁੱਖ ਮੰਤਰੀ ਅਹੁਦੇ ਦਾ ਆਫਰ ਵੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਜਵਾਬ ਤੱਕ ਨਹੀਂ ਦਿੱਤਾ।

ਰਾਹੁਲ ਗਾਂਧੀ ਨੇ ਕਿਹਾ ਕਿ ਮਾਇਆਵਤੀ ਨੇ ਇਸ ਵਾਰ ਚੋਣ ਲੜੀ ਹੀ ਨਹੀਂ। ਸਾਡੇ ਵੱਲੋਂ ਉਨ੍ਹਾਂ ਨੂੰ ਗਠਜੋੜ ਦਾ ਪ੍ਰਸਤਾਵ ਦਿੱਤਾ ਗਿਆ ਸੀ। ਅਸੀਂ ਤਾਂ ਇਹ ਵੀ ਕਿਹਾ ਸੀ ਕਿ ਉਹ ਮੁੱਖ ਮੰਤਰੀ ਬਣ ਸਕਦੇ ਹਨ ਪਰ ਉਨ੍ਹਾਂ ਨੇ ਸਾਡੇ ਪ੍ਰਸਤਾਵ ਦਾ ਕੋਈ ਜਵਾਬ ਨਹੀਂ ਦਿੱਤਾ। ਰਾਹੁਲ ਗਾਂਧੀ ਮੁਤਾਬਕ ਈਡੀ, ਸੀਬੀਆਈ ਦੇ ਡਰ ਤੋਂ ਉਹ ਚੋਣਾਂ ਨਹੀਂ ਲੜਨਾ ਚਾਹੁੰਦੇ ਸਨ।

ਉਨ੍ਹਾਂ ਕਿਹਾ ਕਿ ਅਸੀਂ ਕਾਸ਼ੀ ਰਾਮ ਦਾ ਕਾਫੀ ਸਨਮਾਨ ਕਰਦੇ ਹਾਂ। ਉਨ੍ਹਾਂ ਨੇ ਅਨੁਸੂਚਿਤ ਜਾਤੀ ਦੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਸੀ। ਕਾਂਗਰਸ ਕਮਜ਼ੋਰ ਹੋਈ ਹੈ ਪਰ ਇਹ ਮੁੱਦਾ ਨਹੀਂ ਹੈ। ਅਨੁਸੂਚਿਤ ਜਾਤੀ ਦੇ ਭਾਈਚਾਰੇ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਪਰ ਮਾਇਆਵਤੀ ਕਹਿੰਦੀ ਹੈ ਕਿ ਉਹ ਨਹੀਂ ਲੜੇਗੀ। ਰਸਤਾ ਇੱਕਦਮ ਖੁੱਲ੍ਹਾ ਹੈ ਪਰ ਸੀਬੀਆਈ, ਈਡੀ, ਪੈਗਾਸਸ ਦੀ ਵਜ੍ਹਾ ਨਾਲ ਉਹ ਲੜਨਾ ਨਹੀਂ ਚਾਹੁੰਦੀ ਹੈ।ਉਂਝ ਉੱਤਰ ਪ੍ਰਦੇਸ਼ ਵਿਚ ਦੋਵੇਂ ਕਾਂਗਰਸ ਤੇ ਬਸਪਾ ਇਕੱਲੇ ਆਪਣੇ ਦਮ ‘ਤੇ ਚੋਣਾਂ ਲੜੀਆਂ ਸਨ ਪਰ ਦੋਵੇਂ ਹੀ ਪਾਰਟੀਆਂ ਦਾ ਇਸ ਚੋਣਾਂ ਵਿਚ ਸੂਪੜਾ ਸਾਫ ਹੋ ਗਿਆ। ਇੱਕ ਪਾਸੇ ਜੇਕਰ ਕਾਂਗਰਸ ਨੇ ਦੋ ਸੀਟਾਂ ਜਿੱਤੀਆਂ ਤਾਂ ਮਾਇਆਵਤੀ ਦੀ ਬਸਪਾ ਨੇ ਤਾਂ ਆਪਣਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਦੇ ਹੋਏ ਇੱਕ ਸੀਟੀ ਜਿੱਤੀ। ਚੋਣ ਨਤੀਜਿਆਂ ਤੋਂ ਬਾਅਦ ਬਸਪਾ ਮੁਖੀ ਨੇ ਮੁਸਲਮਾਨਾਂ ਦਾ ਜ਼ਿਕਰ ਵੀ ਕੀਤਾ। ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਦਾ ਵੋਟ ਇਕਤਰਫਾ ਸਪਾ ਨੂੰ ਚਲਾ ਗਿਆ।

Comment here

Verified by MonsterInsights