Indian PoliticsNationNewsWorld

ਸਾਂਸਦ ਸੁਸ਼ੀਲ ਗੁਪਤਾ ਨੇ ਹਰਿਆਣਾ ‘ਚ ਵੀ ‘1 ਵਿਧਾਇਕ, 1 ਪੈਨਸ਼ਨ ਨਿਯਮ ਲਾਗੂ ਕਰਨ ਦੀ ਕੀਤੀ ਮੰਗ’

ਹਰਿਆਣਾ ਆਮ ਆਦਮੀ ਪਾਰਟੀ ਦੇ ਇੰਚਾਰਜ ਸਾਂਸਦ ਸੁਸ਼ੀਲ ਗੁਪਤਾ ਤੇ ਨੇਤਾ ਨਿਰਮਲ ਸਿੰਘ ਨੇ ਸੂਬੇ ਵਿਚ ਇੱਕ ਪੈਨਸ਼ਨ, ਇੱਕ ਵਿਧਾਇਕ ਦਾ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਹੈ। ਸਾਂਸਦ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 2018 ਵਿਚ 23 ਕਰੋੜ ਰੁਪਏ ਸਾਬਕਾ ਵਿਧਾਇਕਾਂ ਦੀ ਪੈਨਸ਼ਨ ‘ਤੇ ਖਰਚ ਕੀਤੇ, ਜਦੋਂ ਕਿ 2021 ਵਿਚ ਸਾਢੇ 30 ਕਰੋੜ ਰੁਪਏ ਸਾਬਕਾ ਵਿਧਾਇਕਾਂ ਦੀ ਪੈਨਸ਼ਨ ‘ਤੇ ਖਰਚ ਕੀਤੇ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਕੈਪਟਨ ਅਜੇ ਯਾਦਵ ਨੂੰ 2 ਲੱਖ 38 ਹਜ਼ਾਰ, ਓਪੀ ਚੌਟਾਲਾ ਨੂੰ 2 ਲੱਖ 2 ਹਜ਼ਾਰ, ਸੰਪਤ ਸਿੰਘ ਨੂੰ 2 ਲੱਖ 14 ਹਜ਼ਾਰ, ਸਾਵਿਤਰੀ ਜਿੰਦਲ ਨੂੰ 90 ਹਜ਼ਾਰ, ਅਸ਼ੋਕ ਅਰੋੜਾ ਨੂੰ 1 ਲੱਖ 60 ਹਜ਼ਾਰ, ਚੰਦਰ ਮੋਹਨ ਬਿਸ਼ਨੋਈ ਨੂੰ 1 ਲੱਖ 52 ਹਜ਼ਾਰ, ਅਜੇ ਚੌਟਾਲਾ ਨੂੰ 90 ਹਜ਼ਾਰ, ਬਲਬੀਰ ਪਾਲ ਸ਼ਾਹ ਨੂੰ 2 ਲੱਖ 7 ਹਜ਼ਾਰ ਪੈਨਸ਼ਨ ਮਿਲਦੀ ਹੈ।

ਸੁਸ਼ੀਲ ਗੁਪਤਾ ਨੇ ਕਿਹਾ ਕਿ ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਆਏ ਹਨ। ਇਸ ਲਈ ਤਿਆਗ ਕਰਨਾ ਪੈਂਦਾ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਰਣਜੀਤ ਸਿੰਘ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਸੁਸ਼ੀਲ ਗੁਪਤਾ ਨੇ ਕਿਹਾ ਕਿ ਆਪ ਵਿਧਾਇਕ ਭਾਵੇਂ ਰਿਕਸ਼ਾ ਚਲਾਵੇ ਜਾਂ ਫਿਰ ਮੋਬਾਈਲ ਰਿਪੇਅਰ ਕਰੇ, ਉਹ ਭ੍ਰਿਸ਼ਟਾਚਾਰ ਵਿਚ ਸ਼ਾਮਲ ਨਹੀਂ ਹਨ। ਤੁਹਾਨੂੰ ਭ੍ਰਿਸ਼ਟਾਚਾਰ ਛੱਡਣਾ ਹੋਵੇਗਾ।

Comment here

Verified by MonsterInsights