Site icon SMZ NEWS

ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦੇ ਪੁੱਤਰ ਨੂੰ ਭਾਰਤ ਨੇ ਐਲਾਨਿਆ ਅੱਤਵਾਦੀ

ਕੇਂਦਰ ਸਰਕਾਰ ਨੇ ਲਸ਼ਕਰ-ਏ-ਤੋਇਬਾ ਦੇ ਮੁਖੀ ਦੇ 26/11 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਬੇਟੇ ਹਾਫਿਜ਼ ਤਲਹਾ ਸਈਦ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਗ੍ਰਹਿ ਮੰਤਰਾਲਾ ਵੱਲੋਂ ਜਾਰੀ ਇੱਕ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।

ਰਿਪੋਰਟਾਂ ਮੁਤਾਬਕ 46 ਸਾਲਾਂ ਹਾਫਿਜ਼ ਤਲਹਾ ਸਈਦ ਭਾਰਤ ਤੇ ਅਫ਼ਗਾਨਿਸਤਾਨ ਵਿੱਚ ਭਾਰਤੀ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਲਈ ਲਸ਼ਕਰ-ਏ-ਤੋਇਬਾ ਵਿੱਚ ਕਾਰਿੰਦਿਆਂ ਨੂੰ ਭਰਤੀ ਕਰਨ, ਧਨ ਜੁਟਾਉਣ ਤੇ ਹਮਲਿਆਂ ਦੀ ਸਾਜ਼ਿਸ਼ ਰਚਣ ਤੇ ਉਨ੍ਹਾਂ ਨੂੰ ਅੰਜਾਮ ਦੇਣ ਦੇ ਕੰਮਾਂ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਹੈ।

India announces hafiz

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਹ ਪਾਕਿਸਤਾਨ ਵਿੱਚ ਲਸ਼ਕਰ-ਏ-ਤੋਇਬਾ ਦੇ ਵੱਖ-ਵੱਖ ਟਿਕਾਣਿਆਂ ਦਾ ਵੀ ਰੈਗੂਲਰ ਦੌਰਾ ਕਰਦਾ ਹੈ ਤੇ ਭਾਰਤ, ਇਜ਼ਰਾਇਲ, ਅਮਰੀਕਾ ਤੇ ਹੋਰ ਪੱਛੀ ਦੇਸ਼ਾਂ ਵਿੱਚ ਭਾਰਤੀ ਹਿੱਤਾਂ ਖਿਲਾਫ਼ ਜਿਹਾਦ ਛੇੜਣ ਦਾ ਸੱਦਾ ਦੇਣ ਵਾਲੇ ਬਿਆਨ ਦਿੰਦਾ ਹੈ।

ਗ੍ਰਹਿ ਮਤੰਰਾਲਾ ਮੁਤਾਬਕ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਹਾਫਿਜ਼ ਤਲਹਾ ਸਈਦ ਅੱਤਵਾਦੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਤੇ ਉਸ ਨੂੰ ਗੈਰ-ਕਾਨੂੰਨੀ (ਰੋਕਥਾਮ) ਐਕਟ 1967 ਤਹਿਤ ਅੱਤਵਾਦੀ ਕਰਾਰ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਨਤੀਜਤਨ ਤਲਹਾ ਸਈਦ ਨੂੰ ਸਖਤ ਐਕਟ ਤਹਿਤ ਇੱਕ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਹਾਫਿਜ਼ ਤਲਹਾ ਸਈਦ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨਿਆ ਜਾਣ ਵਾਲਾ 52ਵਾਂ ਸ਼ਖਸ ਹੈ। ਉਹ ਪਾਕਿਸਤਾਨ ਦੇ ਲਾਹੌਰ ਦਾ ਰਹਿਣ ਵਾਲਾ ਹੈ, ਹਾਫਿਜ਼ ਤਲਹਾ ਸਈਦ ਲਸ਼ਕਰ ਦਾ ਇੱਕ ਸੀਨੀਅਰ ਕਮਾਂਡਰ ਹੈ ਤੇ ਅੱਤਵਾਦੀ ਸੰਗਠਨ ਦੇ ਮੌਲਵੀ ਵਿੰਗ ਦਾ ਮੁਖੀ ਹੈ। ਉਸ ਦਾ ਪਿਤਾ ਹਾਫਿਜ਼ ਸਈਦ 26 ਨਵੰਬਰ 2008 ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹੈ ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ।

Exit mobile version