Site icon SMZ NEWS

ਕੋਰੋਨਾ ਦਾ ਨਵਾਂ ਵੇਰੀਏਂਟ XE, ਮੁੰਬਈ ਮਗਰੋਂ ਗੁਜਰਾਤ ‘ਚ ਮਿਲਿਆ ਪਹਿਲਾ ਮਾਮਲਾ

ਕੋਰੋਨਾ ਦੇ ਪਹਿਲਾਂ ਦੇ ਰੂਪ ਵੇਖਣ ਤੋਂ ਬਾਅਦ ਇੱਕ ਵਾਰ ਫਿਰ ਨਵੇਂ ਵੇਰੀਏਂਟ ਨੂੰ ਲੈ ਕੇ ਭਾਰਤ ਦੀ ਟੈਨਸ਼ਨ ਵਧ ਗਈ ਹੈ। ਇਸ ਨਵੇਂ ਵੇਰੀਏਂਟ XE ਦੀ ਭਾਰਤ ਵਿੱਚ ਵੀ ਐਂਟਰੀ ਹੋ ਚੁੱਕੀ ਹੈ। ਗੁਜਰਾਤ ਵਿੱਚ ਅੱਜ XE ਵੇਰੀਏਂਟ ਦਾ ਮਾਮਲਾ ਸਾਹਮਣੇ ਆਇਆ। ਵਡੋਦਰਾ ਵਿੱਚ ਮੁੰਬਈ ਤੋਂ ਆਇਆ ਇੱਕ ਵਿਅਕਤੀ ਸੰਕ੍ਰਮਿਤ ਪਾਇਆ ਗਿਆ ਹੈ।

ਦੱਸ ਦੇਈਏ ਕਿ ਭਾਰਤ ਵਿੱਚ XE ਵੇਰੀਏਂਟ ਦਾ ਪਹਿਲਾ ਮਾਮਲਾ ਮੁੰਬਈ ਤੋਂ 6 ਮਾਰਚ ਨੂੰ ਸਾਹਮਣੇ ਆਇਆ ਸੀ। BMC ਨੇ ਦਾਅਵਾ ਕੀਤਾ ਸੀ ਕਿ ਇੱਕ 50 ਸਾਲਾਂ ਔਰਤ ਵਿੱਚ ਕੋਵਿਡ ਦਾ ਨਵਾਂ ਵੇਰੀਏਂਟ ਮਿਲਿਆ ਹੈ, BMC ਨੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ 230 ਸੈਂਪਲਸ ‘ਤੇ ਜੀਨੋਮ ਵਿਸ਼ਲੇਸ਼ਣ ਤੋਂ ਬਾਅਦ ਦੇਸ਼ ਵਿੱਚ ਇਸ ਨਵੇਂ ਵੇਰੀਏਂਟ ਦੀ ਐਂਟਰੀ ਦੀ ਪੁਸ਼ਟੀ ਕੀਤੀ ਸੀ।

first case of XE corona

ਇਸ ਨਵੇਂ ਵੇਰੀਏਂਟ ਦਾ ਨਾਂ XE ਵੇਰੀਏਂਟ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ INSACOG ਦੇਸ਼ ਵਿੱਚ XE ਕੋਵਿਡ ਵੇਰਿਏਂਟ ਦੇ ਮਾਮਲਿਆਂ ‘ਤੇ ਕੜੀ ਨਜ਼ਰ ਰਖੇ ਹੋਏ ਹੇ ਤੇ ਇਸ ਨੂੰ ਲੈ ਕੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

ਸੂਤਰਾਂ ਮੁਤਾਬਕ ਇੰਡੀਅਨ Sars-CoV-2 ਜੀਨੋਮਿਕ ਕੰਸੋਰਟੀਅਮ ਗਰੁੱਪ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਅਤੇ ਗੰਭੀਰ ਮਾਮਲਿਆਂ ‘ਤੇ ਧਿਆਨ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਵੇਰੀਏਂਟ ਨੂੰ ਆਈਸੋਲੇਟ ਕਰਨ ਤੋਂ ਬਾਅਦ ਇਸ ਸੀਕਵੈਂਸ ਦੀ ਪੁਸ਼ਟੀ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਨੂੰ ਲੈ ਕੇ ਕੁਝ ਨਹੀਂ ਕਿਹਾ ਜਾ ਸਕਾਦ ਹੈ ਕਿ ਇਹ ਵੱਖਰਾ ਵੇਰੀਏਂਟ ਹੈ ਜਾਂ ਨਹੀਂ।

Exit mobile version