Site icon SMZ NEWS

ਮੁਫ਼ਤ ਨਹੀਂ ਮਿਲੇਗੀ ਕੋਵਿਸ਼ੀਲਡ ਦੀ ਬੂਸਟਰ ਡੋਜ਼, ਤੀਜੀ ਖੁਰਾਕ ਲਈ ਭਰਨੇ ਪੈਣਗੇ ਇੰਨੇ ਰੁਪਏ

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਨਿੱਜੀ ਟੀਕਾਕਰਨ ਕੇਂਦਰਾਂ ‘ਤੇ ਐਤਵਾਰ ਤੋਂ ਸਾਰੇ ਬਾਲਗਾਂ ਨੂੰ ਕੋਰੋਨਾ ਵਾਇਰਸ ਬੂਸਟਰ ਡੋਜ਼ ਦੀ ਇਜਾਜ਼ਤ ਦੇਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਨੂੰ ਇੱਕਅਹਿਮ ਤੇ ਸਮੇਂ ‘ਤੇ ਲਿਆ ਗਿਆ ਫੈਸਲਾ ਦੱਸਦੇ ਹੋਏ ਪੂਨਾਵਾਲਾ ਨੇ ਕਿਹਾ ਕਿ ਜੋ ਲੋਕ ਬਾਹਰ ਯਾਤਰਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਤੀਸਰੀ ਖੁਰਾਕ ਤੋਂ ਬਗੈਰ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਕਈ ਦੇਸ਼ਾਂ ਨੇ ਉਨ੍ਹਾਂ ਲੋਕਾਂ ‘ਤੇ ਪਾਬੰਦੀ ਲਾ ਦਿੱਤੀ ਹੈ ਜਿਨ੍ਹਾਂ ਨੇ ਕੋਰੋਨਾ ਦੀ ਬੂਸਟਰ ਖੁਰਾਕ ਨਹੀਂ ਲਈ। ਇਸ ਦੇ ਨਾਲ ਹੀ ਇਸ ਦੀ ਕੀਮਤ ਦਾ ਵੀ ਅੱਜ ਖੁਲਾਸਾ ਹੋ ਗਿਆ ਹੈ।

covishield corona booster

ਹੈਲਥਕੇਅਰ ਕਰਮਚਾਰੀ, ਫਰੰਟਲਾਈਨ ਸਟਾਫ ਤੇ 60 ਸਾਲ ਤੋਂ ਉਪਰ ਦੇ ਲੋਕਾਂ ਲਈ ਐਲਾਨੀ ਬੂਸਟਰ ਖੁਰਾਕ ਦੇ ਉਲਟ, ਤੀਜੀ ਡੋਜ਼ ਵਧੇਰੇ ਬਾਲਗਾਂ ਲਈ ਮੁਫਤ ਨਹੀਂ ਹੋਵੇਗੀ। ਪੂਨਾਵਾਲਾ ਨੇ ਇੱਕ ਨਿਊ਼ਜ਼ ਚੈਨਲ ਨੂੰ ਦੱਸਿਆ ਕਿ ਕੋਵਿਸ਼ੀਲਡ ‘ਤੇ ਪਹਿਲਾਂ ਵਾਂਗ 600 ਰੁਪਏ ਖਰਚਣੇ ਹੋਣਗੇ। ਕੋਵੋਵੈਕਸ ਇੱਕ ਵਾਰ ਬੂਸਟਰ ਵਜੋਂ ਮਨਜ਼ੂਰ ਹੋਣ ਤੋਂ ਬਾਅਦ 900 ਰੁਪਏ ਵਿੱਚ ਮਿਲੇਗਾ।

ਉਨ੍ਹਾਂ ਦੱਸਿਆ ਕਿ ਕੋਵਿਸ਼ੀਲਡ ਨੂੰ ਬੂਸਟਰ ਖੁਰਾਕ ਵਜੋਂ ਮਨਜ਼ੂਰ ਕੀਤਾ ਗਿਆ ਹੈ ਤੇ ਕੋਵੋਵੈਕਸ ਨੂੰ ਅਖੀਰ ਬੂਸਟਰ ਵਜੋਂ ਮਨਜ਼ੂਰ ਕੀਤਾ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਉਨ੍ਹਾਂ ਹਸਪਤਾਲਾਂ ਤੇ ਡਿਸਟ੍ਰੀਬਿਊਟਰਾਂ ਨੂੰ ਛੋਟ ਦੇਵੇਗਾ ਜੋ ਬੂਸਟਰ ਦੀ ਪੇਸ਼ਕਸ਼ ਕਰਨਗੇ।

ਦੱਸ ਦੇਈਏ ਕਿ ਭਾਰਤ ਦੀ ਦਵਾਈ ਰੈਗੂਲੇਟਰੀ ਨੇ ਪਿਛਲੇ ਮਹੀਨੇ ਸੀਰਮ ਇੰਸਟਿਚਊਟ ਦੇ ਕੋਵਿਡ-19 ਵੈਕਸੀਨ ਕੋਵੋਵੈਕਸ ਨੂੰ ਕੁਝ ਸ਼ਰਤਾਂ ਨਾਲ 12-17 ਸਾਲ ਉਮਰ ਵਰਗ ਲਈ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ।

Exit mobile version