ਪਾਕਿਸਤਾਨ ਦੀ ਐਂਟੀ ਟੈਰਰ ਕੋਰਟ ਨੇ ਅੱਤਵਾਦੀ ਹਾਫਿਜ਼ ਸਈਦ ਨੂੰ ਨਾਜਾਇਜ਼ ਫੰਡਿੰਗ ਦੇ ਮਾਮਲੇ ਵਿੱਚ 31 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੋਟ ਨੇ ਹਾਫਿਜ਼ ਸੱਦ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੰਦੇ ਹੋਏ 3 ਲੱਖ 40 ਹਜ਼ਾਰ ਦਾ ਜੁਰਮਾਨਾ ਵੀ ਲਾਇਆ ਹੈ।
ਅੱਤਵਾਦੀ ਵਿਰੋਧੀ ਅਦਾਲਤ ਦੇ ਜੱਜ ਏਜਾਜ ਬਟਰ ਨੇ ਸੁਣਵਾਈ ਕਰਦੇ ਹੋਏ ਹਾਫਿਜ਼ ਨੂੰ ਇਹ ਸਖਤ ਸਜ਼ਾ ਸੁਣਾਈ। ਇਹ ਕੇਸ ਪਾਕਿਸਤਾਨ ਦੀ ਸੀ.ਆਈ.ਡੀ. ਨੇ ਹਾਫਿਜ਼ ਤੇ ਹੋਰਨਾਂ ਖਿਲਾਫ ਦਰਜ ਕੀਤੇ ਸਨ। ਕਾਊਂਟਰ ਟੇਰਰਿਜ਼ਮ ਡਿਪਾਰਟਮੈਂਟ (CTD) ਨੇ ਜੁਲਾਈ 2019 ਵਿੱਚ ਲਾਹੌਰ ਤੋਂ ਗੁਜਰਾਂਵਾਲਾ ਜਾਣ ਵੇਲੇ ਗ੍ਰਿਫਤਾਰ ਕੀਤਾ ਸੀ।
ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ਼ ਨੂੰ ਸੁਯਕਤ ਰਾਸ਼ਟਰ ਸੰਸਾਰਕ ਅੱਤਵਾਦੀ ਐਲਾਨ ਚੁੱਕਾ ਹੈ। ਅਮਰੀਕਾ ਨੇ ਉਸ ‘ਤੇ 10 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਰਖਿਆ ਹੈ। ਹਾਫਿਜ਼ ਮੁੰਬਈ ਵਿੱਚ ਸਾਲ 2008 ਦੇ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਤੇ ਵਾਂਟੇਡ ਅਪਰਾਧੀ ਹੈ। ਇਸ ਹਮਲੇ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ। 2020 ਵਿੱਚ ਵੀ ਹਾਫਿਜ਼ ਸਈਦ ਨੂੰ ਐਂਟੀ ਟੈਰਰ ਕੋਰਟ ਨੇ ਟੈਰਰ ਫੰਡਿੰਗ ਦੇ ਮਾਮਲੇ ਵਿੱਚ 15 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ।