Site icon SMZ NEWS

ਇਮਰਾਨ ਨੂੰ SC ਦਾ ਝਟਕਾ, ਕਿਹਾ- ‘ਨਾ ਬੇਭਰੋਸਗੀ ਮਤਾ ਖਾਰਿਜ ਹੋਵੇਗਾ, ਨਾ ਸੰਸਦ ਭੰਗ ਹੋਵੇਗੀ, ਵੋਟਿੰਗ ਕਰਾਓ’

ਪਾਕਿਸਤਾਨ ਵਿੱਚ ਲਗਭਗ 2 ਹਫਤਿਆਂ ਤੋਂ ਚੱਲ ਰਿਹਾ ਸਿਆਸੀ ਘਮਾਸਾਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸੁਪਰੀਮ ਕੋਰਟ ਨੇ ਇਮਰਾਨ ਖਾਨ ਸਰਕਾਰ ਖਿਲਾਫ ਬੇਭਰੋਸਗੀ ਮਤੇ ਨੂੰ ਖਾਰਿਜ ਕੀਤੇ ਜਾਣ ਤੇ ਨੈਸ਼ਨਲ ਅਸੈਂਬਲੀ ਭੰਗ ਕਰਨ ਦੇ ਦੋਵੇਂ ਫੈਸਲਿਆਂ ਨੂੰ ਗੈਰ-ਕਾਨੂੰਨੀ ਤੇ ਅਸੰਵਿਧਾਨਿਕ ਕਰਾਰ ਦਿੱਤਾ।

ਸੁਪਰੀਮ ਕਰੋਟ ਨੇ ਪੀ.ਐੱਮ. ਇਮਰਾਨ ਖਾਨ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਕਿਸੇ ਵੀ ਸੂਰਤ ਵਿੱਚ ਰਾਸ਼ਟਰਪਤੀ ਤੋਂ ਨੈਸ਼ਨਲ ਅਸੈਂਬਲੀ ਭੰਗ ਕਰਨ ਦੀ ਸਿਫਾਰਿਸ਼ ਨਹੀਂ ਕਰ ਸਕਦਾ। ਬੇਭਰੋਸੇਗੀ ਮਤੇ ‘ਤੇ ਸ਼ਨੀਵਾਰ ਨੂੰ ਵੋਟਿੰਗ ਕਰਾਓ। ਸਰਕਾਰ ਹਾਰਦੀ ਹੈ ਤਾਂ ਨਵੀਂ ਸਰਕਾਰ ਦਾ ਗਠਨ ਕਰਵਾਇਆ ਜਾਵੇ।

Big bold to imran

ਚਾਰ ਦਿਨ ਚੱਲ ਸੁਣਵਾਈ ਮਗਰੋਂ ਸੁਪਰੀਮ ਕੋਰਟ ਨੇ ਕਿਹਾ ਕਿ ਬੇਭਰੋਸਗੀ ਮਤਾ ਖਾਰਿਜ ਕਰਨਾ ਤੇ ਨੈਸ਼ਨਲ ਅਸੈਂਬਲੀ ਭੰਗ ਕਰਨਾ, ਦੋਵੇਂ ਕੰਮ ਗੈਰ-ਕਾਨੂੰਨੀ ਹਨ। ਪ੍ਰਧਾਨ ਮਤੰਰੀ ਇਮਰਾਨ ਖਾਨ ਨੂੰ ਇਹ ਹੱਕ ਨਹੀਂ ਹੈ ਕਿ ਉਹ ਰਾਸ਼ਟਰਪਤੀ ਨੂੰ ਸੰਸਦ ਭੰਗ ਕਰਨ ਲਈ ਕਹਿਣ।

ਸੁਪਰੀਮ ਕੋਰਟ ਨੇ ਪੀ.ਐੱਮ. ਇਮਰਾਨ ਨੂੰ ਝਾੜ ਪਾਉਂਦਿਆਂ ਕਿਹਾ ਕਿ ਸਰਕਾਰ ਕਿਸੇ ਦੀ ਵਤਨ ਪ੍ਰਸਤੀ ‘ਤੇ ਸਵਾਲ ਨਹੀਂ ਉਠਾ ਸਕਦੀ। ਤੁਸੀਂ ਕਿਸੇ ਨੂੰ ਮੁਲਕ ਦਾ ਗੱਦਾਰ ਕਿਵੇਂ ਕਹਿ ਸਕਦੇ ਹੋ। ਅਦਾਲਤ ਨੇ ਕਿਹਾ ਕਿ ਹੁਣ ਅਸੀਂ ਕੋਈ ਤਰਕ ਨਹੀਂ ਸੁਣਾਂਗੇ। ਜੋ ਗੈਰ-ਕਾਨੂੰਨੀ ਹੈ ਤੇ ਸੰਵਿਧਾਨ ਦੇ ਖਿਲਾਫ ਹੈ, ਅਸੀਂ ਉਸ ‘ਤੇ ਕੋਈ ਗੱਲ ਨਹੀਂ ਕਰਾਂਗੇ।

ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ NSC ਦੀ ਮੀਟਿੰਗ ਨੂੰ ਸੀਕ੍ਰੇਟ ਦੱਸਿਆ ਹੈ। ਸਾਨੂੰ ਵੀ ਉਸ ਦੀ ਡੀਟੇਲਸ ਨਹੀਂ ਦਿੰਦੇ। ਇਹ ਦੱਸੋ ਕਿ ਇੰਨੀ ਵੱਡੀ ਮੀਟਿੰਗ ਵਿੱਚ ਵਿਦੇਸ਼ ਮੰਤਰੀ ਤੇ NSA ਸ਼ਾਮਲ ਕਿਉਂ ਨਹੀਂ ਹੋਏ? ਉਹ ਤਾਂ ਇਸਲਾਮਾਬਾਦ ਵਿੱਚ ਹੀ ਮੌਜੂਦ ਸਨ।

Exit mobile version