Indian PoliticsNationNewsPunjab newsWorld

MLA ਦੇਵਮਾਨ ਨੇ ਸਰਕਾਰੀ ਦਫਤਰ ‘ਤੇ ਮਾਰਿਆ ਛਾਪਾ, ਵੱਡੇ ਅਫ਼ਸਰ ਗੈਰ-ਹਾਜ਼ਰ, ਪਈਆਂ ਭਾਜੜਾਂ

ਆਮ ਆਦਮੀ ਪਾਰਟੀ ਦੇ MLA ਦੇਵਮਾਨ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸਰਕਾਰੀ ਦਫਤਰਾਂ ‘ਤੇ ਛਾਪਾ ਮਾਰਿਆ ਤੇ ਅੱਗੋ ਵੱਡੇ ਅਫਸਰ ਉਥੋਂ ਗੈਰ-ਹਾਜ਼ਰ ਮਿਲੇ। ਉਨ੍ਹਾਂ ਦੇ ਕਮਰਿਆਂ ਨੂੰ ਤਾਲੇ ਲੱਗੇ ਮਿਲੇ।

ਵਿਧਾਇਕ ਦੇਵ ਮਾਨ ਨਾਭਾ ਨਗਰ ਕੌਂਸਲ ਅਚਾਨਕ ਪਹੁੰਚੇ। ਜਿਥੇ ਈਓ, ਅਕਾਊਂਟਸ ਡਿਪਾਰਟਮੈਂਟ, ਹਾਊਸ ਟੈਕਸ ਤੇ ਹੋਰ ਵੱਡੇ ਅਫਸਰ ਛੁੱਟੀ ‘ਤੇ ਮਿਲੇ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗ ਹੈ ਕਿ ਇਥੇ ਕੋਈ ਬੰਦਾ 20-20 ਹਜ਼ਾਰ ਰੁਪਏ ਦੀ ਡਿਮਾਂਡ ਕਰ ਰਿਹਾ ਹੈ, ਇਸ ਦਾ ਪਤਾ ਕੀਤਾ ਜਾਵੇਗਾ ਕਿ ਉਹ ਕੌਣ ਹੈ।

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇ ਕੋਈ ਇਥੇ ਪੈਸੇ ਮੰਗੇ ਤਾਂ ਉਹ ਸਬੂਤ ਦੇ ਨਾਲ ਸਾਨੂੰ ਦੱਸਣ ਬਾਕੀ ਕੰਮ ਸਰਕਾਰ ਦਾ, ਉਸ ਖਿਲਾਫ ਅਸੀਂ ਕਾਰਵਾਈ ਕਰਾਂਗੇ। ਉਨ੍ਹਾਂ ਸੇਵਾ ਕੇਂਦਰ ਵਿੱਚ ਖੜ੍ਹੇ ਲੋਕਾਂ ਤੋਂ ਕੰਮਕਾਜ ਬਾਰੇ ਪੁੱਛਿਆ ਕਿ ਉਨ੍ਹਾਂ ਦਾ ਕੰਮ ਠੀਕ ਤਰੀਕੇ ਹੋ ਰਿਹਾ ਜਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਉਥੇ ਖੜ੍ਹੇ ਲੋਕਾਂ ਤੋਂ ਪੁੱਛਿਆ ਕਿ ਕੋਈ ਇਥੇ ਤੁਹਾਡੇ ਤੋਂ ਕੰਮ ਕਰਨ ਦੇ ਕਿਸੇ ਨੇ ਪੈਸੇ ਤਾਂ ਨਹੀਂ ਮੰਗੇ। ਉਨ੍ਹਾਂ ਦਫਤਰ ਦੇ ਮੁਲਾਜ਼ਮਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਸ਼ਿਕਾਇਤਾਂ ਵੀ ਸੁਣੀਆਂ।

ਇਸ ਬਾਰੇ ਐੱਮ.ਐੱਲ.ਏ. ਦੇਵਮਾਨ ਨੇ ਕਿਹਾ ਕਿ ਅੱਜ ਛਾਪੇ ਦੌਰਾਨ ਪੰਜ-ਛੇ ਵੱਡੇ ਮੁੱਖ ਵਿਭਾਗਾਂ ਦੇ ਅਫਸਰ ਛੁੱਟੀ ‘ਤੇ ਮਿਲੇ ਤੇ ਉਹ ਵੀ ਦੋ-ਤਿੰਨ ਦਿਨ ਦੀ। ਜਨਮ ਸਰਟੀਫਿਕੇਟ ਵਾਲੇ ਵੀ ਛੁੱਟੀ ‘ਤੇ। ਲੋਕ ਪਿੰਡੋਂ ਆ ਰਹੇ ਨੇ, ਗੇੜੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆ ਰਹੀ ਇਸ ਪ੍ਰੇਸ਼ਾਨੀ ਨੂੰ ਵੇਖਦਿਆਂ ਸਰਕਾਰੀ ਦਫਤਰਾਂ ਵਿੱਚ ਹਾਜ਼ਰੀ ਲਾਜ਼ਮੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਅਸੀਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਣੀਆਂ ਕਿ ਉਨ੍ਹਾਂ ਨੂੰ ਵੱਖ-ਵੱਖ ਡੈਪੂਟੇਸ਼ਨਾਂ ‘ਤੇ ਲਾ ਦਿੱਤਾ ਜਾਂਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ। ਦਫਤਰਾਂ ਵਿੱਚ ਆਧਾਰ ਕਾਰਡ ਦਾ ਸਰਵਰ ਡਾਊਨ ਏ, ਜਿਸ ਕਰਕੇ ਲੋਕ ਖੜ੍ਹੇ ਉਡੀਕ ਕਰੀ ਜਾ ਰਹੇ ਨੇ। ਵਿਧਾਇਕ ਨੇ ਕਿਹਾ ਕਿ ਇਸ ਸੰਬੰਧੀ ਅਸੀਂ ਮੀਟਿੰਗ ਕਰਾਂਗੇ ਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਚਿਤਾਵਨੀ ਵੀ ਦੇ ਕੇ ਜਾ ਰਹੇ ਹਾਂ ਤੇ ਪਿਆਰ ਨਾਲ ਬੇਨਤੀ ਵੀ ਕਰ ਰਹੇ ਹਾਂ ਕਿ ਆਪਣੀ ਡਿਊਟੀ ਈਮਾਨਦਾਰੀ ਨਾਲ ਕਰੋ ਨਹੀਂ ਤਾਂ ਇਸ ਤੋਂ ਬਾਅਦ ਕਾਰਵਾਈ ਹੀ ਹੋਵੇਗੀ।

Comment here

Verified by MonsterInsights