Indian PoliticsNationNewsPunjab newsWorld

ਬਠਿੰਡਾ : SSP ਕੌਂਡਲ ਨੇ ਇੰਸਪੈਕਟਰ ਕੀਤਾ ਸਸਪੈਂਡ, 2 ਮਹੀਨੇ ਮਗਰੋਂ ਸੀ ਰਿਟਾਇਰਮੈਂਟ

ਬਠਿੰਡਾ ਦੇ SSP ਅਮਨੀਤ ਕੌਂਡਲ ਨੇ ਆਪਣੇ ਰੀਡਰ ਇੰਸਪੈਕਟਰ ਗੁਰਮੇਲ ਸਿੰਘ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਕਰਕੇ ਸਸਪੈਂਡ ਕਰ ਦਿੱਤਾ ਹੈ।

SSP ਬਠਿੰਡਾ ਅਮਨੀਤ ਕੌਂਡਲ ਨੇ ਰੀਡਰ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੀਡਰ ਇੰਸਪੈਕਟਰ ਗੁਰਮੇਲ ਸਿੰਘ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਪੁਲਿਸ ਨਾਲ ਸਬੰਧਤ ਕੁਝ ਅਜਿਹੇ ਫੈਸਲੇ ਲਏ, ਜੋ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸਨ।

Bathinda ssp amneet kaundal
Bathinda ssp amneet kaundal

ਉਨ੍ਹਾਂ ਦੱਸਿਆ ਕਿ ਜਦੋਂ ਉਪਰੋਕਤ ਮਾਮਲੇ ਬਾਰੇ ਪਤਾ ਲੱਗਾ ਤਾਂ ਰੀਡਰ ਗੁਰਮੇਲ ਸਿੰਘ ਦੀਆਂ ਕਈ ਗਲਤੀਆਂ ਸਾਹਮਣੇ ਆਈਆਂ, ਜਿਸ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਸਸਪੈਂਡ ਇੰਸਪੈਕਟਰ ਗੁਰਮੇਲ ਸਿੰਘ ਦੋ ਮਹੀਨਿਆਂ ਬਾਅਦ ਸੇਵਾਮੁਕਤ ਹੋਣ ਜਾ ਰਹੇ ਹਨ। ਸੇਵਾਮੁਕਤੀ ਤੋਂ ਕੁਝ ਮਹੀਨੇ ਪਹਿਲਾਂ ਉਸ ਨੂੰ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਸੀ।

Comment here

Verified by MonsterInsights