NationNewsWorld

ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਸਹੇਲੀ 90,000 ਡਾਲਰ ਲੈ ਭੱਜੀ ਦੁਬਈ, ਅਰਬਾਂ ਰੁਪਏ ਦੇ ਘਪਲੇ ਦਾ ਦੋਸ਼

ਪਾਕਿਸਤਾਨ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਸੇ ਵਿਚਾਲੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਨੇੜਲੀ ਸੇਹਲੀ ਦੀ ਮੁਲਕ ਛੱਡ ਕੇ ਭੱਜ ਜਾਣ ਦੀ ਖਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਫਰਾਹ ਖਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਇੱਕ ਫਲਾਈਟ ਵਿੱਚ ਬੈਠੀ ਨਜ਼ਰ ਆ ਰਹੀ ਹੈ।

bushra bibi friend flee
bushra bibi friend flee

ਰਿਪੋਰਟਾਂ ਮੁਤਾਬਕ ਜੇ ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਦੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਬੁਸ਼ਰਾ ਬੀਬੀ ਦੀ ਕਰੀਬੀ ਦੋਸਤ ਫਰਾਹ ਖਾਨ ਦੁਬਈ ਭੱਜ ਗਈ ਹੈ। ਖਾਸ ਗੱਲ ਤਾਂ ਇਹ ਹੈ ਕਿ ਉਹ ਲਗਭਗ 90 ਹਜ਼ਾਰ ਡਾਲਰ (67 ਲੱਖ ਭਾਰਤੀ ਰੁਪਏ ਤੇ 1.66 ਕਰੋੜ ਪਾਕਿਸਤਾਨੀ ਰੁਪਏ) ਲੈ ਕੇ ਭੱਜੀ ਹੈ। ਦਰਅਸਲ ਵਾਇਰਲ ਫੋਟੋ ਵਿੱਚ ਜਿਹੜਾ ਬੈਗ ਨਜ਼ਰ ਆ ਰਿਹਾ ਹੈ, ਉਸ ਦੀ ਕੀਮਤ 90 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ।

ਇੰਨਾ ਹੀ ਨਹੀਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਹ 3 ਅਪ੍ਰੈਲ ਨੂੰ ਦੁਬਈ ਪਹੁੰਚੀ ਸੀ। ਇਸੇ ਦਿਨ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ ਤੇ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਸਪੀਕਰ ਨੇ ਖਾਰਿਜ ਕਰ ਦਿੱਤਾਸੀ।

ਪਾਕਿਸਤਾਨੀ ਨਿਊਜ਼ ਚੈਨਲ ਮੁਤਾਬਕ ਪੀ.ਐੱਮ.ਐੱਲ.-ਐੱਨ. ਨੇਤਾ ਸਾਬਕਾ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਕਿਹਾ ਕਿ ਫਰਾਹ ਨੇ ਪੰਜਾਬ ਸੂਬੇ ਦੇ ਅਫ਼ਸਰਾਂ ਦਾ ਤਬਾਦਲਾ ਕਰਾਉਣ ਤੇ ਉਨ੍ਹਾਂ ਨੂੰ ਮਨਚਾਹੀ ਤਾਇਨਾਤੀ ਦਿਵਾਉਣ ਦੇ ਬਦਲੇ ਮੋਟੀ ਰਕਮ ਵਸੂਲੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ ਛੇ ਅਰਬ ਪਾਕਿਸਤਾਨੀ ਰੁਪਿਆਂ ਦਾ ਵੱਡਾ ਘਪਲਾ ਹੈ।

Comment here

Verified by MonsterInsights